ਰੂਸ ਨੇ 20 ਦਿਨਾਂ ‘ਚ ਤਿਆਰ ਕੀਤਾ 10,000 ਬੈਡ ਦਾ ਹਸਪਤਾਲ

TeamGlobalPunjab
1 Min Read

ਮਾਸਕੋ: ਰੂਸ ਨੇ ਕੋਰੋਨਾ ਵਾਇਰਸ ਨਾਲ ਜੰਗ ਲੜਨ ਲਈ ਚੀਨ ਤੇ ਬ੍ਰਿਟੇਨ ਦਾ ਵੀ ਰਿਕਾਰਡ ਤੋਡ਼ ਦਿੱਤਾ ਹੈ। ਵੁਹਾਨ ਦੀ ਤਰਜ ‘ਤੇ ਰੂਸ ਨੇ ਸਿਰਫ 20 ਦਿਨ ਵਿੱਚ ਹੀ 10 ਹਜ਼ਾਰ ਲੋਕਾਂ ਦੇ ਇਲਾਜ ਲਈ ਇੱਕ ਵਡਾ ਹਸਪਤਾਲ ਖੜਾ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਸਪਤਾਲ ਨੂੰ ਲਗਭਗ 10 ਹਜ਼ਾਰ ਤੋਂ ਜ਼ਿਆਦਾ ਮਜਦੂਰਾਂ ਨੇ ਤਿਆਰ ਕੀਤਾ ਹੈ।

ਇਸ ਹਸਪਤਾਲ ਨੂੰ ਬਣਾਉਣ ਵਿੱਚ ਲਗਭਗ 700 ਕਰੋੜ ਰੁਪਏ ਦਾ ਖਰਚ ਆਇਆ ਹੈ। ਇਸ ਵਿੱਚ ਅੱਧੇ ਬੈਡ ਆਈਸੀਯੂ ਅਤੇ ਵੈਂਟਿਲੇਟਰ ਦੀ ਸਹੂਲਤ ਨਾਲ ਲੈਸ ਹੋਣਗੇ। ਰੂਸ ਹੁਣ ਤੱਕ ਕੋਰੋਨਾ ਵਾਇਰਸ ਦੇ 10 ਲੱਖ ਟੈਸਟ ਕਰ ਚੁੱਕਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਾਲੇ ਸਭ ਤੋਂ ਖ਼ਰਾਬ ਸਥਿਤੀ ਆਉਣੀ ਬਾਕੀ ਹੈ।

ਦੱਸ ਦਈਏ ਕਿ ਚੀਨ ਨੇ ਵੁਹਾਨ ਸ਼ਹਿਰ ਵਿੱਚ 10 ਦਿਨਾਂ ਵਿੱਚ ਹੀ ਹਸਪਤਾਲ ਬਣਾਕੇ ਤਿਆਰ ਕੀਤਾ ਸੀ। ਚੀਨ ਦਾ ਹਸਪਤਾਲ 1000 ਬੈਡ ਦਾ ਸੀ। ਹੁਬੇਈ ਪ੍ਰਾਂਤ ਦੇ ਵੁਹਾਨ ਸ਼ਹਿਰ ਵਿੱਚ ਸਥਿਤ ਇਸ ਹਸਪਤਾਲ ਵਿੱਚ ਫੌਜ ਦੇ 1400 ਡਾਕਟਰਾਂ ਦੀ ਇੱਕ ਟੀਮ ਤਾਇਨਾਤ ਕੀਤੀ ਗਈ ਸੀ। ਕੋਰੋਨਾ ਵਾਇਰਸ ਨਾਲ ਸਭ ਤੋਂ ਪਹਿਲਾਂ ਚੀਨ ਦਾ ਵੁਹਾਨ ਸ਼ਹਿਰ ਪ੍ਰਭਾਵਿਤ ਹੋਇਆ ਸੀ। ਇਸ ਹਸਪਤਾਲ ਦੀ ਉਸਾਰੀ 23 ਜਨਵਰੀ ਨੂੰ ਸ਼ੁਰੂ ਹੋਈ ਸੀ ਅਤੇ 2 ਫਰਵਰੀ ਨੂੰ ਹਸਪਤਾਲ ਦਾ ਕੰਮ ਪੂਰਾ ਹੋ ਗਿਆ ਸੀ।

Share this Article
Leave a comment