ਅਮਰੀਕਾ ‘ਚ ਸਟੋਰ ‘ਚ ਕੰਮ ਕਰ ਰਹੇ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਦੋ ਨਾਬਾਲਗ ਹਿਰਾਸਤ ‘ਚ

Rajneet Kaur
2 Min Read

ਨਿਊਯਾਰਕ: ਅਮਰੀਕਾ ਦੇ ਜਾਰਜੀਆ ਵਿੱਚ ਪੰਜਾਬੀ ਨੌਜਵਾਨ ਮਨਦੀਪ ਸਿੰਘ(36) ਦੀ ਨਾਬਾਲਿਗਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਹ ਘਟਨਾ 28 ਜੂਨ ਦੀ ਹੈ। ਉਹ ਇੱਥੇ ਸਟੋਰ ਕਲਰਕ ਵਜੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਕੰਮ ਕਰ ਰਿਹਾ ਸੀ।

ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਰਾਤ 8.37 ਵਜੇ ਦੋ ਨਾਬਾਲਗ ਰੇਂਸ ਫੂਡ ਮਾਰਟ ਪਹੁੰਚੇ ਸਨ। ਮੁਲਜ਼ਮ ਲੁੱਟ-ਖੋਹ ਦੇ ਇਰਾਦੇ ਨਾਲ ਉਥੇ ਆਏ ਸਨ। ਬਾਅਦ ਵਿੱਚ ਉਨ੍ਹਾਂ ਨੇ ਉੱਥੇ ਕੰਮ ਕਰ ਰਹੇ ਮਨਦੀਪ ਨੂੰ ਗੋਲੀ ਮਾਰ ਦਿੱਤੀ। ਦੱਸ ਦੇਈਏ ਕਿ ਹਮਲਾਵਰਾਂ ਨੇ ਆਪਣੇ ਮੂੰਹ ਨਹੀਂ ਢੱਕੇ ਹੋਏ ਸਨ। ਜਲਦ ਹੀ ਸੀਸੀਟੀਵੀ ਫੁਟੇਜ ਜ਼ਰੀਏ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਪਹਿਲੇ ਸ਼ੱਕੀ ਨੂੰ ਚਾਰ ਘੰਟਿਆਂ ਦੇ ਅੰਦਰ ਲੱਭ ਲਿਆ ਗਿਆ ਸੀ।

ਰੇਨਜ਼ ਦੇ ਪੁਲਿਸ ਮੁਖੀ ਜੌਹਨ ਮੇਨਾਰਡ ਨੇ ਦਸਿਆ ਕਿ  ਮਨਦੀਪ ਸਿੰਘ, ਜੋ ਅਗਸਟਾ ਸ਼ਹਿਰ ਵਿੱਚ ਰਹਿੰਦਾ ਸੀ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਸਟੋਰ ਵਿੱਚ ਕੰਮ ਕਰ ਰਿਹਾ ਸੀ। ਜੈਫਰਸਨ ਕਾਉਂਟੀ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਸਿੰਘ ਦੀ ਲਾਸ਼ ਨੂੰ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਅਪਰਾਧ ਲੈਬ ਵਿੱਚ ਲਿਜਾਇਆ ਗਿਆ ਹੈ। ਮੇਨਾਰਡ ਨੇ ਕਿਹਾ ਉਹ ਜਾਂਚ ਕਰ ਰਹੇ ਹਨ ਕਿ ਉਨ੍ਹਾਂ ਮਨਦੀਪ ਨੂੰ ਕਿਉਂ ਮਾਰਿਆ।

ਮਨਦੀਪ ਸਿੰਘ ਆਪਣੀ ਮਾਂ ਅਤੇ ਪਤਨੀ ਦਾ ਇੱਕੋ ਇੱਕ ਸਹਾਰਾ ਸੀ। ਅੰਤਿਮ-ਸੰਸਕਾਰ ਦੇ ਖਰਚਿਆਂ ਅਤੇ ਰਹਿਣ-ਸਹਿਣ ਦੇ ਖਰਚਿਆਂ ਲਈ ਉਸਦੇ ਪਰਿਵਾਰ ਦੀ ਮਦਦ ਕਰਨ ਲਈ ਉਨ੍ਹਾਂ ਦੇ ਲਈ ਇੱਕ GoFundMe ਫੰਡਰੇਜ਼ਰ ਬਣਾਇਆ ਗਿਆ ਹੈ। ਉਨ੍ਹਾਂ ਨੂੰ ਇੱਕ ਅਭੁੱਲ ਸ਼ਖਸੀਅਤ ਵਾਲੀ ਸੱਚੀ ਰੂਹ ਦੱਸਦਿਆਂ, ਫੰਡਰੇਜ਼ਰ ਨੇ ਸਿੰਘ ਦੇ ਪਰਿਵਾਰ ਨੂੰ ਉਸਦੀ ਮੌਤ ਨਾਲ ਹੋਏ ਘਾਟੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਦਾਨ ਦੀ ਬੇਨਤੀ ਕੀਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment