ਪੰਚਾਇਤ ਵਿਭਾਗ ਦੇ ਡਾਇਰੈਕਟਰ ਆਏ ਕੋਰੋਨਾ ਪਾਜ਼ਿਟਿਵ, ਤ੍ਰਿਪਤ ਬਾਜਵਾ ਨਾਲ ਬੀਤੇ ਦਿਨੀਂ ਕੀਤੀ ਸੀ ਮੀਟਿੰਗ

TeamGlobalPunjab
1 Min Read

ਚੰਡੀਗੜ੍ਹ: ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਤੀ ਅਤੇ ਡਾਇਰੈਕਟਰ ਪੰਚਾਇਤ ਵਿਭਾਗ ਵਿਪੁਲ ਉਜਵਲ ਦੀ ਰਿਪੋਰਟ ਵੀ ਪਾਜ਼ਿਟਿਵ ਆ ਗਈ ਹੈ। ਇਸ ਵਿੱਚ ਖ਼ਤਰਾ ਇਸ ਗੱਲ ਦਾ ਵੀ ਜ਼ਿਆਦਾ ਵੱਧ ਗਿਆ ਹੈ ਕਿ ਉਨ੍ਹਾਂ ਨੇ ਬੀਤੇ ਦਿਨੀਂ ਹੀ ਰੂਰਲ ਡਿਵੈਲਪਮੈਂਟ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਮੰਤਰੀ ਬਾਜਵਾ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਤੋਂ ਕਾਫ਼ੀ ਦੂਰੀ ‘ਤੇ ਸਨ। ਜਾਣਕਾਰੀ ਮਿਲੀ ਹੈ ਕਿ ਮੰਤਰੀ ਵੀ ਆਪਣਾ ਟੈਸਟ ਕਰਵਾ ਰਹੇ ਹਨ।

ਉੱਥੇ ਹੀ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜਰ ਪੰਜਾਬ ‘ਚ ਸਕੱਤਰੇਤ ਅਤੇ ਮਿਨੀ ਸਕੱਤਰੇਤ ਵਿੱਚ ਆਮ ਲੋਕਾਂ ਦੇ ਆਉਣ ਤੋਂ ਰੋਕ ਲਗਾ ਦਿੱਤੀ ਹੈ। ਇਹ ਆਦੇਸ਼ ਵਿਭਾਗ ਦੇ ਪ੍ਰਿੰਸੀਪਲ ਸੈਕਰੇਟਰੀ ਵਲੋਂ ਜਾਰੀ ਕੀਤੇ ਗਏ ਹਨ। ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹਰ ਪ੍ਰਕਾਰ ਦੀ ਡਾਕ ਆਦਿ ਰਿਸੈਪਸ਼ਨ ਕਾਊਂਟਰ ‘ਤੇ ਹੀ ਦਿੱਤੀ ਜਾਵੇਗੀ ਕਿਸੇ ਨੂੰ ਵੀ ਵਿਭਾਗਾਂ ਦੀਆਂ ਸ਼ਾਖਾਵਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

Share this Article
Leave a comment