ਬੰਗਾਲੀ ਅਦਾਕਾਰਾ ਪ੍ਰਤਿਯੁਸ਼ਾ ਪੌਲ ਨੇ ਦਰਜ਼ ਕਾਰਵਾਈ ਸ਼ਿਕਾਇਤ, ਅਣਪਛਾਤੇ ਲੋਕਾਂ ਨੇ ਸੋਸ਼ਲ ਮੀਡੀਆ ਦੀ ਅਸ਼ਲੀਲ ਵੈਬਸਾਈਟ ‘ਤੇ ਪਾਈਆਂ ਭੱਦੀ ਤਸਵੀਰਾਂ

TeamGlobalPunjab
1 Min Read

ਬੰਗਾਲੀ ਟੀ.ਵੀ ਅਦਾਕਾਰਾ ਪ੍ਰਤਿਯੁਸ਼ਾ ਪੌਲ ਨੇ ਕੁਝ ਅਣਪਛਾਤੇ ਲੋਕਾਂ ‘ਤੇ ਸੋਸ਼ਲ ਮੀਡੀਆ’ ਤੇ ਉਸ ਨੂੰ ਬਲਾਤਕਾਰ ਦੀ ਧਮਕੀ ਦੇਣ ਅਤੇ ਅਸ਼ਲੀਲ ਵੈਬਸਾਈਟਾਂ ‘ਤੇ ਉਸ ਦੀਆਂ ਕੁਝ ਭੱਦੀ ਤਸਵੀਰਾਂ ਅਪਲੋਡ ਕਰਨ ਦਾ ਦੋਸ਼ ਲਾਇਆ ਹੈ। ਪ੍ਰਤਿਯੁਸ਼ਾ ਨੇ ਆਪਣੀ ਸ਼ਿਕਾਇਤ ਸ਼ਨਿਚਰਵਾਰ ਨੂੰ ਸਾਈਬਰ ਸੁਰੱਖਿਆ ਵਿਭਾਗ ‘ਚ ਦਰਜ ਕਰਵਾਈ।

ਪੁਲਿਸ ਦਾ ਕਹਿਣਾ ਹੈ ਕਿਇਸ ਸਾਰੇ ਮਾਮਲੇ ਬਾਰੇ ਪ੍ਰਤਿਯੁਸ਼ਾ ਪੌਲ ਨੇ ਕਿਹਾ, ‘ਪਿਛਲੇ ਇਕ ਸਾਲ ਤੋਂ ਮੇਰੇ ਨਾਲ ਅਜਿਹਾ ਹੋ ਰਿਹਾ ਹੈ।ਸ਼ੁਰੂਆਤ ‘ਚ ਮੈਂ ਅਜਿਹੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕੀਤਾ ਪਰ ਹੁਣ ਇਹ ਸਭ ਕੁਝ ਕੰਟਰੋਲ ਤੋਂ ਬਾਹਰ ਜਾ ਰਿਹਾ ਹੈ ਤੇ ਮੈਂ ਇਸ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਹੈ। ਅਜਿਹੀ ਧਮਕੀਆਂ ਦੇਣ ਵਾਲੇ ਲੋਕਾਂ ਨੂੰ ਜਦੋਂ ਮੈਂ ਸੋਸ਼ਲ ਮੀਡੀਆ ‘ਤੇ ਬਲਾਕ ਕਰ ਦਿੰਦੀ ਹਾਂ ਤਾਂ ਇਹ ਲੋਕ ਨਿਯਮਿਤ ਰੂਪ ਤੋਂ ਆਪਣਾ ਅਕਾਊਂਟ ਬਦਲਦੇ ਰਹਿੰਦੇ ਹਨ ਤੇ ਮੈਨੂੰ ਜਬਰ ਜਨਾਹ ਦੀ ਧਮਕੀ ਦਿੰਦੇ ਹਨ।ਅਦਾਕਾਰਾ ਨੇ ਦੋਸ਼ ਲਾਇਆ ਕਿ, ‘ਅਜਿਹੇ ਲੋਕਾਂ ਨੇ ਉਸ ਦੀਆਂ ਤਸਵੀਰਾਂ ਅਸ਼ਲੀਲ ਵੈਬਸਾਈਟਾਂ‘ ਤੇ ਪਾ ਦਿੱਤੀਆਂ ਅਤੇ ਉਨ੍ਹਾਂ ਨੂੰ ਉਸ ਦੀ ਮਾਂ ਅਤੇ ਦੋਸਤਾਂ ਨੂੰ ਵੀ ਭੇਜੀਆਂ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share this Article
Leave a comment