ਪ੍ਰਸਿੱਧ ਅਦਾਕਾਰਾ ਦੀ ਕਾਰ ਹਾਦਸਾਗ੍ਰਸਤ, ਡਰਾਇਵਰ ‘ਤੇ ਹੋਈ ਐਫਆਈਆਰ ਦਰਜ

TeamGlobalPunjab
1 Min Read

ਮੁੰਬਈ :  ਬੀਤੀ ਕੱਲ੍ਹ ਮੁੰਬਈ-ਪੁਣੇ ਐਕਸਪ੍ਰੈਸਵੇ ‘ਤੇ ਇੱਕ ਕਾਰ ਦੁਰਘਟਨਾ ਵਿੱਚ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜਮੀ ਗੰਭੀਰ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਿਕ ਹੁਣ ਪ੍ਰਸਿੱਧ ਅਦਾਕਾਰਾ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ। ਇਸ ਤੋਂ ਬਾਅਦ ਹੁਣ ਟਰੱਕ ਦੇ ਡਰਾਇਵਰ ਵੱਲੋਂ ਸ਼ਬਾਨਾ ਦੇ ਡਰਾਇਵਰ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।

ਸ਼ਬਾਨਾ ਆਜਮੀ ਦੇ 38 ਸਾਲਾ ਡਰਾਇਵਰ ਅਮਲੇਸ਼ ਕਾਮਤ (Amlesh Yogendra Kamat) ਦੇ ਖਿਲਾਫ ਟਰੱਕ ਡਰਾਇਵਰ ਰਾਜੇਸ਼ ਪਾਂਡੂਰੰਗ ਸ਼ਿੰਦੇ (Rajesh Pandurang Shinde) ਵੱਲੋਂ ਤੇਜ਼ ਰਫਤਾਰ ਅਤੇ ਰੈਸ਼ ਡਰਾਇਵਿੰਗ ਦੇ ਦੋਸ਼ ਲਾਏ ਗਏ ਹਨ।  ਪੁਲਿਸ ਨੇ ਆਈਪੀਸੀ ਦੀ ਧਾਰਾ 279 ਅਤੇ 337 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਮੁਤਾਬਿਕ ਅਦਾਕਾਰਾ ਦੀ ਕਾਰ ਦੂਸਰੀ ਲੇਨ ਤੋਂ ਅੱਗੇ ਜਾ ਰਹੀ ਸੀ ਤਾਂ ਡਰਾਇਵਰ ਨੇ ਪਹਿਲੀ ਲੇਨ ਦੀ ਬਜਾਏ ਤੀਸਰੀ ਲੇਨ ਤੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਚੱਕਰ ‘ਚ ਕਾਰ ਅੱਗੇ ਜਾ ਰਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪ੍ਰਸਿੱਧ ਅਦਾਕਾਰਾ ਗੰਭੀਰ ਜ਼ਖਮੀ ਹੋ ਗਈ ਸੀ।

ਦੱਸ ਦਈਏ ਕਿ ਸ਼ਬਾਨਾ ਆਜ਼ਮੀ ਦੀ ਚੰਗੀ ਸਿਹਤ ਲਈ ਫਿਲਮ ਇੰਡਸਟਰੀ ਦੇ ਅਦਾਕਾਰਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਵੀ ਕਾਮਨਾ ਕੀਤੀ ਜਾ ਰਹੀ ਹੈ।

Share This Article
Leave a Comment