ਰੰਮੀ ਰੰਧਾਵਾ ਅਤੇ ਐਲੀ ਮਾਂਗਟ ਦਾ ਆਪਸੀ ਵਿਵਾਦ ਚੜ੍ਹਿਆ ਸੱਤਵੇ ਆਸਮਾਨ ‘ਤੇ, ਦੇਖੋ ਅਦਾਲਤ ਨੇ ਕਿਸ ਨੂੰ ਭੇਜਿਆ ਜੇਲ੍ਹ

TeamGlobalPunjab
2 Min Read

ਚੰਡੀਗੜ੍ਹ : ਪੰਜਾਬੀ ਗਾਇਕਾਂ ਦਰਮਿਆਨ ਇੱਕ ਦੂਜੇ ਵਿਰੁੱਧ ਸੋਸ਼ਲ ਮੀਡੀਆ ਜ਼ਰੀਏ ਟਿੱਪਣੀਆਂ ਦਾ ਸਿਲਸਿਲਾ  ਚਲਦਾ ਹੀ ਰਹਿੰਦਾ ਹੈ। ਇਸੇ ਸਿਲਸਿਲੇ ਤਹਿਤ ਬੀਤੇ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵਿਚਕਾਰ ਇੱਕ ਗੀਤ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਹੈ ਕਿ ਹੁਣ ਅਦਾਲਤ ਵੱਲੋਂ ਐਲੀ ਮਾਂਗਟ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਜੇਲ੍ਹ ਭੇਜ ਦਿੱਤਾ ਹੈ ਅਤੇ ਐਲੀ ਨੂੰ ਮੁੜ 27 ਸਤੰਬਰ ਵਾਲੇ ਦਿਨ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਦੋਵਾਂ ਗਾਇਕਾਂ ਵਿਚਕਾਰ ਜਦੋਂ ਇਹ ਵਿਵਾਦ ਸ਼ੁਰੂ ਹੋਇਆ ਸੀ ਤਾਂ ਉਨ੍ਹਾਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਜ਼ਰੀਏ ਜਾਨ ਤੋਂ ਮਾਰਨ ਤੱਕ ਦੀਆਂ ਧਮਕੀਆਂ ਦੇ ਦਿੱਤੀਆਂ ਸਨ ਅਤੇ ਮੁਹਾਲੀ ਵਿਖੇ ਲੜਾਈ ਲਈ ਸਮਾਂ ਅਤੇ ਸਥਾਨ ਵੀ ਤੈਅ ਕਰ ਲਿਆ ਸੀ ਪਰ ਇਸ  ਤੋਂ ਪਹਿਲਾਂ ਹੀ ਸੋਹਾਣਾ ਪੁਲਿਸ ਵੱਲੋਂ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਇਸ ਤੋਂ ਬਾਅਦ ਰੰਧਾਵਾ ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਮਿਲ ਗਈ ਸੀ।

- Advertisement -

ਇੱਧਰ ਦੂਜੇ ਪਾਸੇ ਐਲੀ ਮਾਂਗਟ ਆਪਣੀ ਕਹੀ ਗੱਲ ਮੁਤਾਬਿਕ ਕੈਨੇਡਾ ਤੋਂ ਭਾਰਤ ਵਾਪਸ ਪਰਤਦਿਆਂ ਹੀ ਮੁਹਾਲੀ ਵਿਖੇ ਪਹੁੰਚਿਆ ਤਾਂ ਉਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਐਲੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਐਲੀ ਮਾਂਗਟ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਰੋਪੜ ਜੇਲ੍ਹ ਅੰਦਰ ਭੇਜ ਦਿੱਤਾ ਹੈ।

Share this Article
Leave a comment