ਕੋਰੋਨਾ ਵਾਇਰਸ ਨੇ ਸੂਬੇ ਦਾ ਹਾਲ ਕੀਤਾ ਮੰਦਾ ! ਹਰ ਦਿਨ ਆ ਰਹੇ ਨੇ ਨਵੇਂ ਮਾਮਲੇ ਸਾਹਮਣੇ

TeamGlobalPunjab
2 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਸੂਬੇ ਦਾ ਹਾਲ ਮੰਦਾ ਕਰ ਦਿੱਤਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਥੇ ਹਰ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਅੱਜ ਇਥੇ 14 ਨਵੇਂ ਮਾਮਲੇ ਸਾਹਮਣੇ ਆਏ ਹਨ । ਜਾਣਕਾਰੀ ਮੁਤਾਬਿਕ ਅੱਜ ਮੁਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਵਡੀ ਗਿਣਤੀ ਚ ਨਵੇਂ ਮਾਮਲੇ ਸਾਹਮਣੇ ਆਏ ਹਨ । ਇਨਫਰਮੇਸਨ ਅਤੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਲੋਂ ਜਾਰੀ ਮੀਡਿਆ ਬੁਲੇਟਨ ਮੁਤਾਬਿਕ ਅੱਜ ਪਟਿਆਲਾ, ਜਲੰਧਰ , ਲੁਧਿਆਣਾ, ਫਿਰੋਜ਼ਪੁਰ ਵਿਚ ਇਸ ਦੇ ਤਾਜੇ ਮਾਮਲੇ ਸਾਹਮਣੇ ਆਏ ਹਨ । ਪਟਿਆਲਾ ਵਿਚ 5 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋ ਇਕ ਨਵਾਂ ਕੇਸ ਹੈ ਜਦੋ ਕਿ 4 ਪਹਿਲਾ ਤੋਂ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਹਨ । ਇਸੇ ਤਰ੍ਹਾਂ ਹੀ ਫਿਰੋਜ਼ਪੁਰ ਵਿਚ ਇਕ ਮਰੀਜ਼ ਕੋਰੋਨਾ ਦੇ ਮਰੀਜ਼ ਦੇ ਸੰਪਰਕ ਵਿਚ ਆ ਕੇ ਪਾਜ਼ਿਟਿਵ ਹੋ ਗਿਆ ਹੈ । ਹੁਣ ਜੇ ਗੱਲ ਕਰੀਏ ਜਲੰਧਰ ਦੀ ਤਾ ਇਥੋਂ 3 ਮਰੀਜ਼ ਕੋਰੋਨਾ ਦੇ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ । ਲੁਧਿਆਣਾ ਵਿਚ ਸਥਿਤੀ ਪਟਿਆਲਾ ਵਾਂਗ ਹੈ । ਇਥੇ ਇਕ ਕੇਸ ਨਵਾਂ ਅਤੇ 3 ਕੇਸ ਸਪੈਕਰ ਵਿਚ ਆਏ ਹਨ ।

S. no District Confirmed cases Cured Deaths
1 ਐਸ ਬੀ ਐਸ ਨਗਰ 19 15 1
2 ਐਸ ਏ ਐਸ ਨਗਰ 56 6 2
3   ਹੁਸ਼ਿਆਰਪੁਰ. 7 3 1
4 ਅੰਮ੍ਰਿਤਸਰ 11 0 2
5 ਜਲੰਧਰ 35 4 2
6 ਲੁਧਿਆਣਾ 15 1 2
7 ਮਾਨਸਾ 11 0 0
8   ਰੋਪੜ 3 0 1
9 ਫ਼ਤਹਿਗੜ੍ਹ ਸਾਹਿਬ 2 0 0
10   ਪਟਿਆਲਾ 11 1 0
11 ਫਰੀਦਕੋਟ 3 0 0
12 ਪਠਾਨਕੋਟ 24   1
13 ਬਰਨਾਲਾ 2 0 1
14 ਕਪੂਰਥਲਾ 2 0 0
15 ਮੋਗਾ 4 0 0
16 ਮੁਕਤਸਰ ਸਾਹਿਬ 1 0 0
17 ਗੁਰਦਾਸਪੁਰ 1 0 1
18 ਸੰਗਰੂਰ 3 0 0
19 ਫਿਰੋਜ਼ਪੁਰ 1 0 0
  Total 211 30 14

Share this Article
Leave a comment