ਮੀਟਿੰਗ ‘ਚ ਜਾ ਰਹੇ ਕਿਸਾਨ ਆਗੂ ਦੀ ਕਾਰ ਦੇ ਸ਼ੀਸ਼ੇ ਭੰਨੇ! ਦਿੱਲੀ ਪੁਲਿਸ ’ਤੇ ਲਾਏ ਬਦਸਲੂਕੀ ਦੇ ਦੋਸ਼

TeamGlobalPunjab
1 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ 11ਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ। ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨ ਆਗੂਆਂ ਵੱਲੋਂ ਦਿੱਲੀ ਪੁਲਿਸ ‘ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ।

ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਜਦੋਂ ਉਹ ਮੀਟਿੰਗ ‘ਚ ਸ਼ਾਮਲ ਹੋਣ ਲਈ ਆਪਣੀ ਗੱਡੀ ‘ਚ ਜਾ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਇਕ ਨਾਕੇ ‘ਤੇ ਰੋਕ ਲਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਵਲੋਂ ਉਨ੍ਹਾਂ ਦੀ ਕਾਰ ‘ਤੇ ਕੁਝ ਮਾਰ ਕੇ ਕਾਰ ਦਾ ਸ਼ੀਸ਼ਾ ਭੰਨ ਦਿੱਤਾ। ਇਸ ਤੋਂ ਇਲਾਵਾ ਪੁਲਿਸ ਵੱਲੋਂ ਉਨ੍ਹਾਂ ਨੂੰ ਥਾਂ-ਥਾਂ ‘ਤੇ ਰੋਕ ਕੇ ਜਾਣ ਬੁਝ ਕੇ ਬਦਸਲੂਕੀ ਕੀਤੀ ਗਈ।

ਇਸ ਘਟਨਾ ਤੋਂ ਬਾਅਦ ਵਿਗਿਆਨ ਭਵਨ ਪਹੁੰਚੇ ਰੁਲਦੂ ਸਿੰਘ ਮਾਨਸਾ ਨੇ ਅੱਜ ਦੀ ਬੈਠਕ ‘ਚ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਨੂੰ ਮਨਾ ਕੇ ਵਿਗਿਆਨ ਭਵਨ ਦੇ ਅੰਦਰ ਲੈ ਕੇ ਗਏ। ਕਿਸਾਨ ਯੂਨੀਅਨਾਂ ਨੇ ਕਿਹਾ ਕਿ ਉਹ ਮੀਟਿੰਗ ’ਚ ਮੰਤਰੀਆਂ ਅੱਗੇ ਇਹ ਮੁੱਦਾ ਰੱਖਣਗੇ।

Share this Article
Leave a comment