ਨਿਊਜ਼ ਡੈਸਕ: ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 10 ਸਾਲਾਂ ਵਿੱਚ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 24 ਭਾਰਤੀ ਮਛੇਰਿਆਂ ਦੀ ਮੌ.ਤ ਹੋ ਚੁੱਕੀ ਹੈ। ਮੁੰਬਈ ਦੇ ਆਰਟੀਆਈ ਕਾਰਕੁਨ ਜਤਿਨ ਦੇਸਾਈ ਨੇ ਨੂੰ ਇਹ ਜਾਣਕਾਰੀ ਦਿੱਤੀ।
ਜਤਿਨ ਦੇਸਾਈ ਨੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਆਰਟੀਆਈ ਦੇ ਜਵਾਬ ਵਿੱਚ ਪ੍ਰਾਪਤ ਅਧਿਕਾਰਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਹੈ। ਇਹ ਅੰਕੜੇ ਜਨਵਰੀ 2014 ਤੋਂ ਦਸੰਬਰ 2023 ਦੇ ਸਮੇਂ ਦੇ ਹਨ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਮਛੇਰੇ ਵਿਨੋਦ ਲਕਸ਼ਮਣ ਦੀ 17 ਮਾਰਚ ਨੂੰ ਮੌ.ਤ ਹੋ ਗਈ ਸੀ ਅਤੇ ਉਸ ਦੀ ਲਾਸ਼ ਨੂੰ ਇਸ ਸਾਲ 1 ਮਈ ਨੂੰ ਸਸਕਾਰ ਲਈ ਵਾਪਿਸ ਘਰ ਭੇਜਿਆ ਗਿਆ ਸੀ।
ਸੌਰਾਸ਼ਟਰ (ਗੁਜਰਾਤ) ਦੇ ਇੱਕ ਹੋਰ ਮਛੇਰੇ ਸੁਰੇਸ਼ ਨਾਟੂ ਨੇ ਬੀਤੀ 5 ਸਤੰਬਰ ਨੂੰ ਕਰਾਚੀ ਜੇਲ੍ਹ ਵਿੱਚ ਆਖਰੀ ਸਾਹ ਲਏ ਪਰ ਉਸ ਦੀ ਲਾਸ਼ ਅਜੇ ਤੱਕ ਵਾਪਿਸ ਨਹੀਂ ਲਿਆਂਦੀ ਗਈ। ਪਰਿਵਾਰ ਪਿਛਲੇ ਤਿੰਨ ਹਫ਼ਤਿਆਂ ਤੋਂ ਉਸ ਦੀ ਮ੍ਰਿਤਕ ਦੇਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਦੇਸਾਈ ਨੇ ਕਿਹਾ ਕਿ ਹੁਣ ਤੱਕ 210 ਭਾਰਤੀ ਮਛੇਰੇ ‘ਗਲਤੀ ਨਾਲ’ ਅੰਤਰਰਾਸ਼ਟਰੀ ਜਲ ਸੀਮਾ ਪਾਰ ਕਰਨ ਅਤੇ ਦੂਜੇ ਦੇਸ਼ ਦੀਆਂ ਸਮੁੰਦਰੀ ਏਜੰਸੀਆਂ ਦੁਆਰਾ ਫੜੇ ਜਾਣ ਦੇ ਦੋਸ਼ ਵਿੱਚ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ 180 ਮਛੇਰੇ ਜੇਲ੍ਹ ਦੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਕੌਮੀਅਤ ਦੀ ਵੀ ਕਾਫੀ ਸਮਾਂ ਪਹਿਲਾਂ ਤਸਦੀਕ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।
ਇਨ੍ਹਾਂ 180 ਭਾਰਤੀ ਮਛੇਰਿਆਂ ਵਿੱਚੋਂ ਘੱਟੋ-ਘੱਟ 52 ਪਾਕਿਸਤਾਨੀ ਜੇਲ੍ਹਾਂ ਵਿੱਚ ਤਿੰਨ ਸਾਲ ਤੋਂ ਵੱਧ ਸਮਾਂ ਕੱਟ ਚੁੱਕੇ ਹਨ ਅਤੇ ਬਾਕੀ 130 ਦੋ ਸਾਲਾਂ ਤੋਂ ਵੱਧ ਸਮੇਂ ਤੋਂ ਉੱਥੇ ਜੇਲ੍ਹ ਵਿੱਚ ਹਨ। ਆਰਟੀਆਈ ਦੇ ਜਵਾਬ ਅਨੁਸਾਰ, ਇਸ ਸਾਲ ਪਾਲਘਰ ਅਤੇ ਸੌਰਾਸ਼ਟਰ ਦੇ ਦੋ ਮਛੇਰਿਆਂ ਦੀ ਮੌ.ਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।