ਵਿਸ਼ਵ ਪ੍ਰਸਿੱਧ ਕ੍ਰਿਕਟ ਗੇਂਦਬਾਜ ਦੀ ਮੌਤ, ਦੁਨੀਆਂ ਭਰ ਦੇ ਕ੍ਰਿਕਟਰਾਂ ਨੇ ਕੀਤਾ ਅਫਸੋਸ

TeamGlobalPunjab
1 Min Read

[alg_back_button]

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਅਬਦੁਲ ਕਾਦਿਰ ਦਾ ਬੀਤੀ ਕੱਲ੍ਹ ਲਾਹੌਰ ਵਿਖੇ ਦੇਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਕੀਤੀ ਗਈ ਹੈ। ਪੀਸੀਬੀ ਨੇ ਆਪਣੇ ਟਵੀਟਰ ਖਾਤੇ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਦਿੱਗਜ਼ ਖਿਡਾਰੀ ਦੀ ਮੌਤ ‘ਤੇ ਉਨ੍ਹਾਂ ਨੂੰ ਬੜਾ ਦੁੱਖ ਹੋਇਆ ਹੈ।

ਦੱਸ ਦਈਏ ਕਿ ਅਬਦੁਲ ਕਾਦਿਰ ਦੀ ਉਮਰ 63 ਸਾਲ ਸੀ ਅਤੇ ਉਨ੍ਹਾਂ ਦਾ ਜਨਮ 1955 ‘ਚ ਲਾਹੌਰ ਵਿਖੇ ਹੋਇਆ। ਆਪਣੇ ਕ੍ਰਿਕਟ ਜੀਵਨ ਦੌਰਾਨ ਕਾਦਿਰ ਨੇ 67 ਟੈਸਟ ਮੈਚ ਖੇਡੇ ਅਤੇ ਇਨ੍ਹਾਂ ਮੈਚਾਂ ਦੌਰਾਨ ਉਨ੍ਹਾਂ ਨੇ ਇੱਕ ਗੇਂਦਬਾਜ ਦੀ ਹੈਸੀਅਤ ਨਾਲ 236 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 104 ਇੱਕ ਦਿਨਾਂ ਮੈਚ ਵੀ ਖੇਡੇ ਸਨ ਜਿਨ੍ਹਾਂ ਵਿੱਚ ਉਨ੍ਹਾਂ ਨੇ 132 ਖਿਡਾਰੀਆਂ ਨੂੰ ਆਊਟ ਕੀਤਾ ਸੀ। ਦੱਸਣਯੋਗ ਹੈ ਕਿ ਉਹ ਪੀਸੀਬੀ ਦੇ ਮੁੱਖ ਚੋਣ ਅਧਿਕਾਰੀ ਵੀ ਰਹੇ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਲੰਮਾਂ ਸਮਾਂ ਮੈਚਾਂ ਦੀ ਕਮੇਂਟਰੀ ਵੀ ਕੀਤੀ ਹੈ।

[alg_back_button]

Share this Article
Leave a comment