ਨਵੀਂ ਦਿੱਲੀ: ਆਰਐਸਐਸ ਮੁਖੀ ਮੋਹਨ ਭਾਗਵਤ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਵਿਵਾਦਤ ਪੋਸਟ ਕਰਨ ਦੇ ਦੋਸ਼ ਹੇਂਠ ਵਾਰਾਣਸੀ ਦੇ ਕੈਂਟ ਥਾਣੇ ‘ਚ ਬਤਲੀਵੁੱਡ ਗਾਇਕਾ ਹਾਰਡ ਕੌਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਦੌਲਤਪੁਰ ਪਾਂਡੇਪੁਰ ਨਿਵਾਸੀ ਵਕੀਲ ਸ਼ਸ਼ਾਂਕ ਤ੍ਰਿਪਾਠੀ ਨੇ ਕੀਤਾ ਹੈ। ਹਾਰਡ ਕੌਰ ‘ਤੇ ਪੁਲਿਸ ਨੇ ਧਾਰਾ 153 A 124 A 500, 505 ਤੇ 66 ਆਈਟੀ ਐਕਟ ਤਹਿਤ ਕੇਸ ਕੀਤਾ ਹੈ। ਦੱਸ ਦੇਈਏ 124 A ਦੇਸ਼ਧ੍ਰੋਹ ਨਾਲ ਨਾਲ ਜੁੜੀ ਧਾਰਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਹਾਰਡ ਕੌਰ ਨੇ ਮੋਹਨ ਤੇ ਯੋਗੀ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਸ ਦੀ ਪੋਸਟ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਹਾਰਡ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਸੰਚਾਲਕ ਮੋਹਨ ਭਾਗਵਤ ਖਿਲਾਫ ਵਿਵਾਦਤ ਪੋਸਟਾਂ ਪਾਈਆਂ ਸੀ। ਉਸ ਨੇ ਮੋਹਨ ਭਾਗਵਤ ਨੂੰ ਅੱਤਵਾਦੀ ਤੱਕ ਕਿਹਾ ਸੀ। ਉਸ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਤੋਂ ਬਾਅਦ ਇੱਕ ਕਈ ਅਜਿਹੇ ਪੋਸਟ ਕੀਤੇ ਸੀ। ਉਸ ਨੇ ਲਿਖਿਆ ਦੇਸ਼ ‘ਚ ਹੋਈਆ ਵੱਡੀ ਘਟਨਾਵਾਂ ਲਈ ਵੀ ਆਰਐਸਐਸ ਹੀ ਜ਼ਿੰਮੇਦਾਰ ਹੈ, ਫਿਰ ਚਾਹੇ ਉਹ 26-11 ਦਾ ਮੰਬਈ ਹਮਲਾ ਜਾਂ ਫਿਰ ਪੁਲਵਾਮਾ ‘ਚ ਸੀਆਰਪੀਐਫ ‘ਤੇ ਅਟੈਕ ਕਿਉਂ ਨਾ ਹੋਵੇ ।
https://www.instagram.com/p/Byz0NSaAdol/
ਹਾਰਡ ਕੌਰ ਨੇ Who killed Karkare ਨਾਮਕ ਕਿਤਾਬ ਦੀ ਤਸਵੀਰ ਪੋਸਟ ਕੀਤੀ ਹੈ ਜਿਸ ਨੂੰ S M Mushrif ਨੇ ਲਿਖਿਆ ਹੈ। ਜ਼ਿਕਰਯਪੋਗ ਹੈ ਕਿ ਐਂਟੀ ਟੈਰਰਿਸਟ ਸਕੁਆਡ ਦੇ ਚੀਫ ਹੇਮੰਤ ਕਰਕਰੇ ਦਾ ਸਾਲ 2008 ‘ਚ ਪਾਕਿਸਤਾਨੀ ਅੱਤਵਾਦੀਆਂ ਨੇ 26.11 ਹਮਲੇ ‘ਚ ਕਤਲ ਕਰ ਦਿੱਤਾ ਸੀ।
https://www.instagram.com/p/By0uGUAg6Gr/
ਹਾਰਡ ਕੌਰ ਨੇ ਗੌਰੀ ਲੰਕੇਸ਼ ਕਤਲ ਮਾਮਲੇ ਵਾਰੇ ਵੀ ਕਮੈਂਟ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਵੀ ਗਾਲਾਂ ਲਿਖੀਆ ਹਨ। ਲੋਕਾਂ ਵੱਲੋਂ ਉਸਦੀ ਪੋਸਟ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਪੋਸਟ ਤੋਂ ਇਲਾਵਾ ਹਾਰਡ ਕੌਰ ਨੇ ਲੋਕਾਂ ਨੂੂੰ ਰਿਪਲਾਈ ‘ਚ ਵੀ ਗਾਲਾਂ ਲਿਖੀਆਂ ਹਨ ਉੱਥੇ ਹੀ ਕਈ ਲੋਕਾਂ ਨੇ ਹਾਰਡ ਕੌਰ ਦੀ ਤਰੀਫ ਵੀ ਕੀਤੀ ਹੈ।