ਭਾਰਤੀ ਰੇਲਵੇ ਨੇ 30 ਜੂਨ ਤੱਕ ਸਾਰੀਆਂ ਪੈਸੇਂਜਰ ਟਿਕਟਾਂ ਕੀਤੀਆਂ ਰੱਦ, ਟਿਕਟਾਂ ਦਾ ਪੈਸਾ ਕੀਤਾ ਰੀਫੰਡ

TeamGlobalPunjab
2 Min Read

ਨਵੀਂ ਦਿੱਲੀ : ਭਾਰਤੀ ਰੇਲਵੇ ਵੱਲੋਂ 30 ਜੂਨ ਤੱਕ ਬੁੱਕ ਕੀਤੀਆਂ ਸਾਰੀਆਂ ਪੈਸੇਂਜਰ ਟਿਕਟਾਂ ਰੱਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਭਾਰਤੀ ਰੇਲਵੇ ਵੱਲੋਂ ਸਬੰਧਿਤ ਪੈਸੇਂਜਰਾਂ ਦੇ ਟਿਕਟਾਂ ਦਾ ਪੈਸਾ ਵੀ ਰੀਫੰਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਦੇਸ਼ ਵਿਚ ਲਾਗੂ ਲੌਕਡਾਊਨ ਕਾਰਨ ਰੇਲ ਸੇਵਾਵਾਂ ਲਗਭਗ ਦੋ ਮਹੀਨਿਆਂ ਤੋਂ ਪੂਰੀ ਤਰ੍ਹਾਂ ਠੱਪ ਪਈਆਂ ਹਨ। ਅਜਿਹੀ ਸਥਿਤੀ ਵਿਚ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਦੀ ਬੁਕਿੰਗ ਕਰਵਾਈ ਹੋਈ ਸੀ ਉਨ੍ਹਾਂ ਟਿਕਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਯਾਤਰੀਆਂ ਨੂੰ ਟਿਕਟਾਂ ਦਾ ਪੈਸਾ ਵੀ ਰੀਫੰਡ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ 13 ਮਈ ਤੋਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਆਨਲਾਈਨ ਟਿਕਟਾਂ ਬੁੱਕ ਕਰਵਾਉਣ ਵਾਲੇ ਸਾਰੇ ਯਾਤਰੀਆਂ ਦਾ ਰਿਕਾਰਡ ਰੱਖ ਰਿਹਾ ਹੈ ਰਹੀ ਹੈ। ਜਿਸ ਦੀ ਲੋੜ ਪੈਣ ‘ਤੇ ਯਾਤਰੀਆਂ ਨੂੰ ਸੰਪਰਕ ਕਰਨ ‘ਚ ਮਦਦ ਮਿਲ ਸਕੇਗੀ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ 22 ਮਈ ਤੋਂ ਮੇਲ, ਐਕਸਪ੍ਰੈਸ ਅਤੇ ਸ਼ਤਾਬਦੀ ਟਰੇਨਾਂ ਦਾ ਸੰਚਾਨ ਸ਼ੁਰੂ ਕਰ ਸਕਦਾ ਹੈ। ਪਰ ਹੁਣ ਜੂਨ ਤੱਕ ਸਾਰੀਆਂ ਟਰੇਨਾਂ ਦੇ ਲਈ ਟਿਕਟ ਬੁਕਿੰਗ ਵੀ ਰੱਦ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਭਾਰਤੀ ਰੇਲਵੇ ਨੇ ਲੌਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਫਸੇ 8 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਸ ਪਹੁੰਚਾਉਣ ਲਈ 1 ਮਈ ਤੋਂ 642 ਮਜ਼ਦੂਰ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਹੈ। ਇਨ੍ਹਾਂ ਟਰੇਨਾਂ ‘ਚੋਂ ਸਭ ਤੋਂ ਵੱਧ 301 ਟਰੇਨਾਂ ਨੂੰ ਉੱਤਰ ਪ੍ਰਦੇਸ਼ ਅਤੇ 169 ਟਰੇਨਾਂ ਨੂੰ ਬਿਹਾਰ ਲਈ ਰਾਵਾਨਾ ਕੀਤਾ ਜਾ ਚੁੱਕਾ ਹੈ।

Share this Article
Leave a comment