ਦੇਸ਼ ਵਿੱਚ ਪੀੜਤਾਂ ਦੀ ਗਿਣਤੀ 2000 ਤੋਂ ਪਾਰ, ਹੁਣ ਤਕ 53 ਦੀ ਮੌਤ

TeamGlobalPunjab
1 Min Read

ਨਵੀਂ ਦਿੱਲੀ: ਵੀਰਵਾਰ ਨੂੰ ਵੱਖ-ਵੱਖ ਰਾਜਾਂ ‘ਚ ਸਾਹਮਣੇ ਆਏ ਕੁੱਲ 343 ਨਵੇਂ ਮਾਮਲਿਆਂ ਨਾਲ ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2331 ‘ਤੇ ਪਹੁੰਚ ਗਈ ਹੈ। ਇਨ੍ਹਾਂ ‘ਚ 50 ਤੋਂ ਜ਼ਿਆਦਾ ਸਿਹਤ ਮੁਲਾਜ਼ਮ ਇਨਫੈਕਸ਼ਨ ਦਾ ਸ਼ਿਕਾਰ ਹੋਣ ਵਾਲੇ ਵੀ ਸ਼ਾਮਲ ਹਨ।

ਉੱਥੇ ਹੀ 14 ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ 53 ਹੋ ਗਈ ਹੈ ਤੇ ਹੁਣ ਤਕ 174 ਲੋਕ ਇਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

ਤਬਲੀਗੀ ਮਰਕਜ਼ ‘ਚ ਸ਼ਾਮਲ ਹੋਏ ਲੋਕਾਂ ‘ਚ ਲਗਾਤਾਰ ਹੋ ਰਹੀ ਹੈ ਵਾਇਰਸ ਦੀ ਪੁਸ਼ਟੀ

ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ‘ਚ ਤਬਲੀਕੀ ਜਮਾਤ ਦੇ ਮਰਕਜ਼ ‘ਚ ਸ਼ਾਮਲ ਹੋਏ ਲੋਕਾਂ ‘ਚ ਲਗਾਤਾਰ ਇਨਫੈਕਸ਼ਨ ਦੀ ਪੁਸ਼ਟੀ ਹੋ ਰਹੀ ਹੈ। ਦੇਸ਼ ਭਰ ‘ਚ ਅਜਿਹੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਮਰਕਜ਼ ‘ਚ ਹਿੱਸਾ ਲਿਆ ਸੀ ਜਾਂ ਇਸ ‘ਚ ਹਿੱਸਾ ਲੈਣ ਵਾਲਿਆਂ ਦੇ ਸੰਪਰਕ ‘ਚ ਆਏ ਹਨ। ਦੇਸ਼ ‘ਚ ਹੁਣ ਤਕ ਅਜਿਹੇ ਕਰੀਬ 9000 ਲੋਕਾਂ ਨੂੰ ਅਾਇਸੋਲੇਟ ਕੀਤਾ ਗਿਆ ਹੈ।

- Advertisement -

Share this Article
Leave a comment