ਬੰਗਲਾਦੇਸ਼ ‘ਚ ਹਿੰਦੂ ਔਰਤਾਂ ਦੇ ਨਾਲ ਦਰਿੰਦਗੀ, ਮੂੰਹ ਬੰਨ ਕੇ ਕੀਤਾ ਜਿਣਸੀ ਸ਼ੋਸ਼ਣ ਫਿਰ… Video ‘ਚ ਕਈ ਔਰਤਾਂ ਨੇ ਦੱਸੀ ਆਪਬੀਤੀ

Global Team
3 Min Read
ਸੰਕੇਤਕ ਤਸਵੀਰ

ਨਿਊਜ਼ ਡੈਸਕ: ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਸੱਤਾ ਵਿਰੋਧੀ ਪ੍ਰਦਰਸ਼ਨਾਂ ਨੇ ਗੰਭੀਰ ਰੂਪ ਲੈ ਲਿਆ ਹੈ, ਹਿੰਦੂ ਭਾਈਚਾਰੇ ਦੇ ਵਿਰੁੱਧ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਹਿੰਦੂ ਘਰਾਂ ਦੀ ਭੰਨਤੋੜ,  ਔਰਤਾਂ ਨਾਲ ਬਲਾਤਕਾਰ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਬੰਗਲਾਦੇਸ਼ ‘ਚ ਹਿੰਦੂਆਂ ਦੇ ਕਤਲ ਅਤੇ ਮੰਦਰਾਂ ਦੀ ਭੰਨਤੋੜ ਵੱਡੇ ਪੱਧਰ ‘ਤੇ ਜਾਰੀ ਹੈ। ਢਾਕਾ ਦੇ ਨਟੋਰੇ, ਧਾਮਰਾਈ, ਪਟੁਆਖਾਲੀ ਦੇ ਕਾਲਪਾਰਾ, ਸ਼ਰੀਅਤਪੁਰ ਅਤੇ ਫਰੀਦਪੁਰ ਵਿੱਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਜੈਸੋਰ, ਨੋਆਖਲੀ, ਮੇਹਰਪੁਰ, ਚਾਂਦਪੁਰ ਅਤੇ ਖੁਲਨਾ ਵਿੱਚ ਹਿੰਦੂ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਦੀਨਾਜਪੁਰ ‘ਚ ਹਿੰਦੂਆਂ ਦੀਆਂ 40 ਦੁਕਾਨਾਂ ਦੀ ਭੰਨਤੋੜ ਕੀਤੀ ਗਈ ਹੈ।

ਬੰਗਲਾਦੇਸ਼ ਦੀਆਂ ਕਈ ਹਿੰਦੂ ਔਰਤਾਂ ਇਸਲਾਮਿਕ ਭੀੜ ਦੇ ਹੱਥੋਂ ਆਪਣੇ ਉੱਤੇ ਹੋਏ ਜ਼ੁਲਮਾਂ ​​ਦੀ ਕਹਾਣੀ ਦੱਸਣ ਲਈ ਅੱਗੇ ਆਈਆਂ ਹਨ। ਹਿੰਦੂ ਵਾਇਸ ਦੁਆਰਾ ਵੀਰਵਾਰ (8 ਅਗਸਤ, 2024) ਨੂੰ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਇਹ ਵੀਡੀਓ ਬੰਗਲਾਦੇਸ਼ ਦੇ ਪਿਰੋਜਪੁਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿਣ ਵਾਲੀਆਂ ਕਈ ਹਿੰਦੂ ਔਰਤਾਂ ਦੀ ਹੈ। ਇਸ ਵਿੱਚ ਉਹ ਹਿੰਦੂ ਔਰਤਾਂ ਆਪਣੀ ਹਾਲਤ ਬਿਆਨ ਕਰਦੀਆਂ ਸੁਣੀਆਂ ਜਾ ਸਕਦੀਆਂ ਹਨ।

ਇਸਲਾਮਿਕ ਕੱਟੜਪੰਥੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਈ ਇੱਕ ਹਿੰਦੂ ਔਰਤ ਨੇ ਕਿਹਾ, ‘ਉਹ ਤਲਵਾਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਆਏ ਸਨ। ਉਨ੍ਹਾਂ ਨੇ ਸਭ ਕੁਝ ਲੁੱਟ ਲਿਆ। ਆਪਣੀਆਂ ਧੀਆਂ ਨੂੰ ਬਚਾਉਣ ਲਈ ਅਸੀਂ ਉਨ੍ਹਾਂ ਨੂੰ ਸਭ ਕੁਝ ਦੇ ਦਿੱਤਾ। ਇਕ ਹੋਰ ਹਿੰਦੂ ਔਰਤ ਨੇ ਰੋਂਦੇ ਹੋਏ ਕਿਹਾ, ‘ਉਹ ਰਾਤ ਨੂੰ ਆਏ ਸਨ। ਉਨ੍ਹਾਂ ਨੇ ਸਾਡੇ ਘਰਾਂ ਦੀ ਭੰਨਤੋੜ ਕੀਤੀ ਅਤੇ ਸਭ ਕੁਝ ਲੁੱਟ ਲਿਆ। ਇਸ ਕਰਕੇ ਅਸੀਂ ਲੁਕ ਗਏ। ਉਹ ਮੇਰੇ ਭਰਾ ਦੀ ਪਤਨੀ ਨੂੰ ਫੜ ਕੇ ਦੂਜੇ ਕਮਰੇ ਵਿੱਚ ਲੈ ਗਏ। ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਉਸਦਾ ਚਿਹਰਾ ਕੱਪੜਿਆਂ ਨਾਲ ਬੰਨਿਆ ਹੋਇਆ ਸੀ। ਉਹ ਉਸਦਾ  ਗਲਾ ਵੀ ਵੱਢਣਾ ਚਾਹੁੰਦੇ ਸੀ। ਉਸ ਨੂੰ ਬਚਾਉਣ ਲਈ ਅਸੀਂ ਉਸ ਨੂੰ ਸਾਰੇ ਸੋਨੇ ਦੇ ਗਹਿਣੇ ਦੇ ਦਿੱਤੇ।’

- Advertisement -

ਇੱਕ ਹੋਰ ਪੀੜਤਾਂ ਨੇ ਦੱਸਿਆ, “ਉਨ੍ਹਾਂ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਸਾਡੇ 50 ਲੋਕ ਤੁਹਾਡੇ ਘਰ ਦਾ ਘਿਰਾਓ ਕਰਨ ਜਾ ਰਹੇ ਹਨ ਅਤੇ ਤੁਹਾਡੇ ਕੋਲ ਬਚਣ ਦਾ ਕੋਈ ਰਸਤਾ ਨਹੀਂ ਹੈ। ਫਿਰ ਉਨ੍ਹਾਂ ਨੇ ਸਭ ਕੁਝ ਲੁੱਟ ਲਿਆ। ਉਹ ਮੈਨੂੰ ਫੜ ਕੇ ਬਿਸਤਰੇ ‘ਤੇ ਲੈ ਗਏ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜਾਂ ਤਾਂ ਮੈਨੂੰ ਛੱਡ ਦਿਓ। ਜਾਂ ਮੈਨੂੰ ਮਾਰ ਦਿਓ,  ਮੈਂ ਉਨ੍ਹਾਂ ਨੂੰ ਆਪਣੇ ਸਾਰੇ ਕੀਮਤੀ ਗਹਿਣੇ ਦੇ ਦਿੱਤੇ ਤੇ ਫਿਰ ਉਹ ਚਲੇ ਗਏ।

Share this Article
Leave a comment