ਚੰਡੀਗੜ੍ਹ : ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾੜ੍ਹੀ ਨੂੰ ਲੈ ਕੇ ਦਿੱਤੇ ਬਿਆਨ ਦੀ ਸਖਤ ਨਿਖੇਧੀ ਕੀਤੀ ਜਾ ਰਹੀ ਹੈ। ਇਸ ਬਿਆਨ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ਨੇ ਸਖਤ ਵਿਰੋਧ ਜਤਾਇਆ ਹੈ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ‘ਜਿਵੇਂ ਦੇ ਦਿਲੋਂ ਹਾਂ ਓਵੇਂ ਹੀ ਜ਼ੁਬਾਨੋਂ ਹਾਂ.. ਅਸੀਂ ਮੌਕਾ ਦੇਖ ਕੇ ਦਾੜ੍ਹੀ ਨਹੀਂ ਖੋਲ੍ਹਦੇ, ਇੰਨਾ ਪਤਾ ਕਿ ਸੱਚੇ ਹਾਂ, ਬੰਦਾ ਕੋਈ ਨੁਕਸ ਕੱਢ ਕੇ ਦਿਖਾ ਦੇਵੇ ਤਾਂ ਮੰਨ ਜਾਵਾਂਗੇ.. ਇੱਥੇ ਜਦ ਵੋਟਾਂ ਆ ਗਈਆਂ ਤਾਂ ਦਾੜ੍ਹੀ ਖੋਲ ਲੋ ਤੇ ਬਾਅਦ ਵਿੱਚ ਬੰਨ੍ਹ ਲਓ’
ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ‘ਤੇ ਬੀਜੇਪੀ ਦੇ ਬੁਲਾਰੇ ਆਰ ਪੀ ਸਿੰਘ ਨੇ ਨਿਸ਼ਾਨੇ ਸਾਧੇ ਹਨ। ਆਰ ਪੀ ਸਿੰਘ ਨੇ ਟਵੀਟ ਕਰਦੇ ਹੋਏ ਮੁੱਖੀ ਮੰਤਰੀ ਭਗਵੰਤ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।
ਆਰ ਪੀ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਕਿ – ‘ਭਗਵੰਤ ਮਾਨ ਜੀ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਇਹ ਸਭ ਤੋਂ ਸ਼ਰਮਨਾਕ ਦਿਨ ਸੀ ਜਦੋਂ ਇੱਕ ਮੁੱਖ ਮੰਤਰੀ ਨੇ ਕੇਸ ਅਤੇ ਦਾਹੜਾ ਸਾਹਿਬ ਦਾ ਮਜ਼ਾਕ ਉਡਾਇਆ। ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਕੈਰੀਅਰ ਜੈਸਟਰ ਹੋ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਸਿੱਖਾਂ ਦੇ ਘਰ ਪੈਦਾ ਹੋਏ ਹੋ ਤੇ ਅੱਜ ਤੁਸੀਂ ਉਹਨਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਹਰ ਕੋਈ ਜਾਣਦਾ ਹੈ ਕਿ ਤੁਸੀਂ ਮਜ਼ਬੂਰੀ ਵਿੱਚ ਪੱਗ ਬੰਨ੍ਹਦੇ ਹੋ ਅਤੇ ਤੁਹਾਡੀ ਦਾੜ੍ਹੀ ਅਤੇ ਵਾਲ ਨਹੀਂ ਹਨ ਪਰ ਤੁਸੀਂ ਦਾਹੜਾ ਸਾਹਿਬ ਦਾ ਮਜ਼ਾਕ ਉਡਾਉਣ ਦੀ ਹਿੰਮਤ ਕੀਤੀ ਹੈ। ਮੈਨੂੰ ਉਮੀਦ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੁਹਾਡੇ ਇਸ ਨਾ-ਮਾਫੀ ਕਾਰਜ ਦਾ ਨੋਟਿਸ ਲੈਣਗੇ।’
.@BhagwantMann ji it was the most shameful day in history of Punjab assembly when a CM mocked kes & dahdaa sahib. We all know that you are a career jester but should’nt forget that you are born to a Sikh parents, today you have put them to shame. Everyone knows that you don… pic.twitter.com/j8elD5ghMr
— RP Singh National Spokesperson BJP (@rpsinghkhalsa) June 20, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.