ਹਥਿਆਰ ਲਹਿਰਾ ਕੇ ਫਿਰ ਵਿਵਾਦਾਂ ‘ਚ ਘਿਰਿਆ ਕੁੱਲ੍ਹੜ ਪੀਜ਼ਾ ਕਪਲ

Rajneet Kaur
3 Min Read

ਜਲੰਧਰ: ਜਲੰਧਰ ਦੇ ਨਕੋਦਰ ਰੋਡ ‘ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਪੀਜ਼ਾ ਕਪਲ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਵਾਰ  ਵਿਵਾਦ ਉਨ੍ਹਾਂ ਦੀ ਜਗ੍ਹਾ ਜਾਂ ਪਾਰਕਿੰਗ ਨੂੰ ਲੈ ਕੇ ਨਹੀਂ ਬਲਕਿ ਹਥਿਆਰਾਂ ਦੇ ਨਾਲ ਇੰਸਟਾਗ੍ਰਾਮ ‘ਤੇ ਵੀਡੀਓ ਅਪਲੋਡ ਕਰਨ ਨੂੰ ਲੈ ਕੇ ਹੈ। 6 ਦਿਨ ਪਹਿਲਾਂ ਦੋਵੇਂ ਦੋਨਾਲੀ ਦੇ ਨਾਲ ਇੱਕ ਗਾਣੇ ‘ਤੇ ਹਥਿਆਰ ਲਹਿਰਾ ਰਹੇ ਹਨ। ਉਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।

ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਆਦੇਸ਼ ਦਿਤੇ ਗਏ ਸਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਸਦੇ ਬਾਵਜੂਦ ਲੋਕ ਹਥਿਆਰਾਂ ਦੇ ਨਾਲ ਫੋਟੋ ਖਿੱਚ ਕੇ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਰਹੇ ਹਨ।

ਦਸ ਦਈਏ ਕਿ  ਸੂਬੇ ‘ਚ ਬੰਦੂਕ ਕਲਚਰ ਨੂੰ ਖਤਮ ਕਰਨ ਅਤੇ ਸੂਬੇ ‘ਚ ਸ਼ਾਂਤੀ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਣ ਲਈ ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ਅਤੇ ਹਥਿਆਰਾਂ ਨਾਲ ਫੋਟੋਆਂ ਅਤੇ ਵੀਡੀਓ ਪੋਸਟ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਅਜਿਹਾ ਕਰਨ ਵਾਲਿਆਂ ਖਿਲਾਫ ਵੀ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਿਸ ਤੋਂ ਬਾਅਦ ਹੁਣ ਇਸ  ਕਪਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਵੀਡੀਓ ‘ਚ ਪ੍ਰਦਰਸ਼ਿਤ ਬੰਦੂਕਾਂ ਅਸਲ ‘ਚ ਖਿਡੌਣੇ ਸਨ ਤੇ ਮੈਕਲੋਡ ਗੰਜ ਤੋਂ ਗਾਹਕ ਉਨ੍ਹਾਂ ਦੀ ਦੁਕਾਨ ‘ਤੇ ਲੈਕੇ ਆਏ ਸਨ। ਉਨ੍ਹਾਂ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਖਬਰਾਂ ‘ਚ ਵੀ ਆ ਗਈ ਹੈ ਪਰ ਅਸਲ ਸੱਚ ਇਹ ਹੈ ਕਿ ਉਹ ਖਿਡੌਣੇ ਸਨ ‘ਤੇ ਉਨ੍ਹਾਂ ਸ਼ੌਂਕੀਆ ਤੌਰ ‘ਤੇ ਉਹ ਵੀਡੀਓ ਬਣਾਈ ਸੀ।

- Advertisement -

ਉਨ੍ਹਾਂ ਕਿਹਾ ਕਿ  ਉਨ੍ਹਾਂ ਨੂੰ ਨਹੀਂ ਪਤਾ ਸੀ ਵੀ ਮਜ਼ਾਕ ਵਿਚ ਬਣਾਈ ਵੀਡੀਓ ਇਨ੍ਹੀ ਵਾਇਰਲ ਹੋ ਜਾਵੇਗੀ। ਹਥਿਆਰ ਸੁਰੱਖਿਆ ਲਈ ਹੁੰਦੇ ਹਨ ਤੇ ਪੁਲਿਸ ਜਾਂ ਫੌਜ ਦੇ ਹੱਥੀਂ ਹੀ ਫੱਬਦੇ ਹਨ ਤੇ ਲੋਕਾਂ ਨੂੰ ਵੀ ਹਥਿਆਰਾਂ ਨਾਲ ਸ਼ੋਸ਼ਾਗਿਰੀ ਤੇ ਫੁਕਰੀਬਾਜ਼ੀ ਤੋਂ ਪ੍ਰੇਹਜ਼ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ  ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾ ਨਹੀਂ ਹੋਈ ਹੈ, ਉਹ ਲਾਅ ਐਂਡ ਆਰਡਰ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment