ਪੀ.ਏ.ਯੂ. ਖੇਤੀ ਉਦਯੋਗ ਆਧਾਰਿਤ ਮੇਲਾ ਉਦਮੀ ਨੌਜਵਾਨਾਂ ਲਈ ਵੱਡਾ ਮੌਕਾ

TeamGlobalPunjab
2 Min Read

ਲੁਧਿਆਣਾ : ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਦੀ ਅਗਵਾਈ ਹੇਠ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਖੇਤੀ ਉਦਯੋਗ ਸਿਖਿਆਰਥੀਆਂ ਦਾ ਮੇਲਾ 6 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਐਗਰੀ ਬਿਜ਼ਨਸ ਇਨਕੁਬੇਟਰਜ਼ ਕਨਕਲੇਵ ਦੇ ਨਾਂ ਤੇ ਹੋ ਰਹੇ ਇਸ ਵਿਸ਼ਾਲ ਸਮਾਗਮ ਵਿੱਚ ਖੇਤੀ ਆਧਾਰਿਤ ਕਿੱਤਿਆਂ ਅਤੇ ਉਦਯੋਗ ਨਾਲ ਸੰਬੰਧਿਤ ਸਿਖਲਾਈ ਲੈਣ ਮਗਰੋਂ ਆਪਣਾ ਰੁਜ਼ਗਾਰ ਤੋਰਨ ਵਾਲੇ ਉਦਮੀ ਨੌਜਵਾਨ ਆਪਣੀਆਂ ਵਸਤਾਂ ਲੈ ਕੇ ਸ਼ਾਮਿਲ ਹੋਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕਿਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਸਾਰੇ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਵਪਾਰੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਹ ਮੇਲਾ ਖੇਤੀ ਉਦਯੋਗ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਲਈ ਖੇਤੀ ਉਤਪਾਦਾਂ ਬਾਰੇ ਜਾਣਨ ਦਾ ਇੱਕ ਮੌਕਾ ਹੋਵੇਗਾ। ਆਸ ਪਾਸ ਦੇ ਪਿੰਡਾਂ ਅਤੇ ਇਲਾਕੇ ਤੋਂ ਇਸ ਵਿੱਚ ਭਾਰੀ ਗਿਣਤੀ ਵਿੱਚ ਵਿਦਿਆਰਥੀ, ਨੌਜਵਾਨ ਅਤੇ ਸਧਾਰਨ ਲੋਕ ਸ਼ਾਮਿਲ ਹੋ ਰਹੇ ਹਨ।
ਇਸ ਸਮਾਗਮ ਨੂੰ ਮਹਤਵਪੂਰਣ ਭਾਸ਼ਣਾਂ ਅਤੇ ਪ੍ਰਦਰਸ਼ਨੀਆਂ ਵਿਚ ਵੰਡਿਆ ਗਿਆ ਹੈ। ਇਸ ਮੌਕੇ ਡਾ. ਰਿਆੜ ਨੇ ਸਾਰੇ ਸੈਲਫ ਹੈਲਪ ਗਰੁੱਪ ਅਤੇ ਖੇਤੀ ਨਿਰਭਰਤਾ ਧੰਦਿਆਂ ਨਾਲ ਜੁੜੇ ਲੋਕਾਂ ਨੂੰ ਆਪਣੀਆਂ ਪ੍ਰਦਰਸ਼ਨੀਆਂ ਅਤੇ ਉਤਪਾਦਨਾਂ ਦੀਆਂ ਵਿਕਰੀ ਸਟਾਲਾਂ ਲਗਾਉਣ ਲਈ ਕਿਹਾ। ਉਹਨਾਂ ਇਹ ਵੀ ਕਿਹਾ ਕਿ ਖੇਤੀ ਨਾਲ ਸੰਬੰਧਤ ਜੈਵਿਕ ਉਤਪਾਦਾਂ ਦੀ ਖਰੀਦ ਲਈ ਵੀ ਇਹ ਮੇਲਾ ਇੱਕ ਬਿਹਤਰੀਨ ਮੌਕਾ ਹੈ। ਨਾਲ ਹੀ ਇਸ ਸੰਮੇਲਨ ਵਿੱਚ ਹਿਸਾ ਲੈਣ ਵਾਲਿਆਂ ਨੂੰ ਖੇਤੀ ਨਾਲ ਜੁੜੇ ਲਾਭਕਾਰੀ ਧੰਦਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪੀ.ਏ.ਯੂ. ਦੀ ਵੈਬਸਾਈਟ www.pau.edu ਜਾਂ www.paupabiraftaar.com ਦੇਖੀ ਜਾ ਸਕਦੀ ਹੈ ਜਾਂ ਇਸ ਸੰਬੰਧੀ 78372-53736, 98767-47977 ਨੰਬਰਾਂ ‘ਤੇ ਸੰਪਰਕ ਕਰਕੇ ਸਟਾਲਾਂ ਬਾਰੇ ਹੋਰ ਜਾਣਕਾਰੀ ਲਈ ਜਾ ਸਕਦੀ ਹੈ।

Share this Article
Leave a comment