ਕੈਨੇਡਾ ਤੋਂ ਪੰਜਾਬ ਲਈ ਜਲਦ ਸ਼ੁਰੂ ਹੋ ਸਕਦੀ ਸਿੱਧੀ ਚਾਰਟਰ ਉਡਾਣ

Prabhjot Kaur
2 Min Read

ਓਟਵਾ: ਕੈਨੇਡਾ ਦੀ ਨਵੀਂ ਏਅਰਲਾਈਨ ਕੰਪਨੀ ਨੇ ਕੈਨੇਡਾ ਤੋਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਰਾਇਲ ਕੈਨੇਡੀਅਨ ਏਅਰਲਾਈਨ ਦੇ ਪ੍ਰੈਜ਼ੀਡੈਂਟ ਵਸੀਮ ਜਾਵੇਦ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਵੱਲੋਂ ਭਾਈਚਾਰੇ ਦੀ ਮੰਗ ‘ਤੇ ਇਹ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏਅਰਲਾਈਨ ਨੇ ਕਿਹਾ ਹੈ ਕਿ ਉਹ ਲਾਹੌਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਣੇ ਮਿਡਲ ਈਸਟ ਲਈ ਵੀ ਜਲਦ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ।

ਇੱਕ ਇੰਟਰਵੀਊ ਦੌਰਾਨ ਵਸੀਮ ਜਾਵੇਦ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੀ ਏਅਰਲਾਈਨ ਚਾਰਟਰ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਜਿਸ ਲਈ ਅੰਮ੍ਰਿਤਸਰ , ਲਾਹੌਰ , ਚੰਡੀਗੜ੍ਹ ਅਤੇ ਹੋਰ ਏਅਰਪੋਰਟ ਅਥਾਰਿਟੀਜ਼ ਨਾਲ ਗੱਲਬਾਤ ਚੱਲ ਰਹੀ ਹੈ।

ਏਅਰਲਾਈਨ ਨੇ ਦੱਸਿਆ ਕਿ ਕੰਪਨੀ ਸ਼ੁਰੂਆਤ ਵਿੱਚ ਟੋਰਾਂਟੋ ਤੋਂ ਲਾਹੌਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਬਾਅਦ ਵਿੱਚ ਵੈਨਕੂਵਰ ਸਣੇ ਹੋਰ ਸ਼ਹਿਰਾਂ ਤੋਂ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਜਿੱਥੇ ਇੱਕ ਪਾਸੇ ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਭਾਰਤ-ਕੈਨੇਡਾ ਦਰਮਿਆਨ ਹੋਏ ਸਮਝੌਤੇ ਤਹਿਤ ਕੈਨੇਡੀਅਨ ਏਅਰਲਾਈਨ ਸਿੱਧੀ ਅੰਮ੍ਰਿਤਸਰ ਨਹੀਂ ਜਾ ਸਕਦੀ। ਉੱਥੇ ਹੀ ਦੂਜੇ ਪਾਸੇ ਏਅਰਲਾਈਨ ਦੇ ਪ੍ਰੈਜ਼ੀਡੈਂਟ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਉਡਾਣ ‘ਤੇ ਸਮਝੌਤੇ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ। ਜਾਵੇਦ ਨੇ ਕਿਹਾ ਸਾਡੀ ਉਡਾਣ ਇੱਕ ਚਾਰਟਰ ਉਡਾਣ ਵਜੋਂ ਕੰਮ ਕਰੇਗੀ ਅਤੇ ਸਾਨੂੰ ਅੰਮ੍ਰਿਤਸਰ ਵਿੱਚ ਉਤਰਨ ਲਈ ਏਅਰਪੋਰਟ ਦੀ ਪ੍ਰਵਾਨਗੀ ਦੀ ਲੋੜ ਪਵੇਗੀ , ਜਿਸ ਲਈ ਅਸੀਂ ਕੰਮ ਕਰ ਰਹੇ ਹਾਂ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment