GoFundMe ਨੇ ਟਰੱਕਾਂ ਦੇ ਕਾਫਲੇ ਲਈ ਇਕੱਠੇ ਕੀਤੇ 4.5 ਮਿਲੀਅਨ ਡਾਲਰ ਦੇ ਫੰਡਾ ‘ਤੇ ਲਾਈ ਰੋਕ

TeamGlobalPunjab
2 Min Read

ਓਟਾਵਾ: ਗੋ ਫੰਡ ਮੀ ਨੇ ਟਰਕਰਾਂ ਦੇ ਕਾਫਲੇ ਲਈ ਇਕੱਠੇ ਕੀਤੇ ਗਏ ਲਗਭਗ 4.5 ਮਿਲੀਅਨ ਡਾਲਰ ਦੇ ਫੰਡਾ ਤੱਕ ਪਹੁੰਚ ਨੂੰ ਰੋਕ ਦਿਤਾ ਹੈ। ਕਰਾਊਡ ਫੰਡਿਗ ਪਲੇਟਫਾਰਮ ਤੋਂ ਇਕ ਬੁਲਾਰੇ ਨੇ ਇਮੇਲ ‘ਚ ਕਿਹਾ ਕਿ ਇਸ ਮਾਮਲੇ ‘ਚ ਅਸੀ ਉਸ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਆਯੋਜਕਾਂ ਦੇ ਸਪੰਰਕ ਵਿਚ ਹਾਂ। ਫੰਡਾ ਨੂੰ ਉਦੋਂ ਤਕ ਸੁਰੱਖਿਅਤ ਰੱਖਿਆ ਜਾਵੇਗਾ ਜਦੋਂ ਤਕ ਪ੍ਰਬੰਧਕ ਸਾਡੀ ਟੀਮ ਨੂੰ ਇਸ ਬਾਰੇ ਦਸਤਾਵੇਜ਼ ਪ੍ਰਦਾਨ ਕਰਨ ਦੇ ਯੋਗ ਨਹੀਂ ਹੁੰਦੇ ਕਿ ਫੰਡਾ ਨੂੰ ਸਹੀ ਢੰਗ ਨਾਲ ਕਿਵੇਂ ਵੰਡਿਆ ਜਾਵੇਗਾ।

ਫਰੀਡਮ ਕਾਫਲੇ ਦੇ ਗੋ ਫੰਡ ਮੀ ਪੇਜ ਦੇ ਅਨੁਸਾਰ ਮੰਗਲਵਾਰ ਸਵੇਰ ਤੱਕ 58,300 ਦਾਨੀਆਂ ਤੋਂ ਫੰਡ ਇਕਠੇ ਕੀਤੇ ਗਏ ਸਨ। ਤਮਾਰਾ ਲਿਚ ਜੋ ਉੱਭਰ ਰਹੀ ਪੱਛਮੀ ਵੱਖਵਾਦੀ ਮੇਵਰਿਕ ਪਾਰਟੀ ਦੀ ਸਕਤਰ ਵੀ ਹੈ ਨੇ ਇਸ ਮੁਹਿਮ ਦੀ ਸ਼ੁਰੂਆਤ 14 ਜਨਵਰੀ ਨੂੰ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਪੈਸਾ ਬਾਲਣ ਦੇ ਨਾਲ-ਨਾਲ ਹੋਰ ਕੰਮਾ ਤੇ ਖਾਣ-ਪੀਣ ਤੇ ਰਹਿਣ ਸਹਿਣ ਲਈ ਜਾਵੇਗਾ। ਕਾਫਲੇ ਨੇ ਗੋ ਫੰਡ ਮੀ ਪੇਜ ਵਿਚ ਕਿਹਾ ਹੈ ਕਿ ਸਾਡੀ ਮੌਜੂਦਾ ਸਰਕਾਰ ਨਿਯਮਾਂ ਤੇ ਆਦੇਸ਼ਾਂ ਨੂੰ ਲਾਗੂ ਕਰ ਰਹੀ ਹੈ ਜੋ ਸਾਡੇ ਕਾਰੋਬਾਰਾਂ, ਉਦਯੋਗਾਂ ਤੇ ਰੋਜ਼ੀ ਰੋਟੀ ਦੀ ਬੁਨਿਆਦ ਨੂੰ ਤਬਾਹ ਕਰ ਰਹੇ ਹਨ।

ਉਨਾਂ ਕਿਹਾ ਕਿ ਅਸੀ ਇੱਕ ਸ਼ਾਂਤਮਈ ਦੇਸ਼ ਦੇ ਰੂਪ ਵਿਚ ਜਾਣੇ ਜਾਂਦੇ ਹਾਂ ਜਿਸਨੇ ਦੁਨੀਆ ਭਰ ਦੇ ਨੇਸ਼ਨਸ ਨੂੰ ਜਾਲਮ ਸਰਕਾਰਾਂ ਤੋਂ ਬਚਾਉਣ ‘ਚ ਮਦਦ ਕੀਤੀ ਹੈ ਜਿਨਾਂ ਨੇ ਆਪਣੇ ਲੋਕਾਂ ਤੇ ਜੁਲਮ ਕੀਤੇ ਤੇ ਹੁਣ ਅਜਿਹਾ ਲਗਦਾ ਹੈ ਕਿ ਇਹ ਇਥੇ ਹੋ ਰਿਹਾ ਹੈ।

ਓਧਰ ਟਰਕਰਸ ਰੈਲੀ ਕੱਢ ਰਹੇ ਹਨ ਤੇ ਕਿਰਤ ਮੰਤਰੀ ਸ਼ੇਮਸ ਓ ਰੀਗਨ ਨੇ ਵੀ ਐਲਾਨ ਕਰ ਦਿੱਤਾ ਕਿ ਸਾਡੇ ਸੰਘੀ ਨਿਯਤਰਿਤ ਉਦਯੋਗਾਂ ਵਿਚ ਕਾਮਿਆਂ ਲਈ ਟੀਕਾਕਰਣ ਲਾਜ਼ਮੀ ਹੋ ਜਾਵੇਗਾ। ਹਾਲਾਕੀ ਕੋਈ ਸਮਾਂ ਸੀਮਾ ਨਿਰਧਾਰਿਤ ਨਹੀ ਕੀਤੀ ਗਈ ਹੈ।ਕੈਨੇਡੀਅਨ ਟਰਕਿੰਗ ਅਲਾਇੰਸ ਜਿਸ ਨੇ ਕਾਫਲੇ ਦੇ ਵਿਰੋਧ ਦੀ ਨਿੰਦਾ ਕੀਤੀ ਹੈ ਦਾ ਕਹਿਣਾ ਹੈ ਕਿ 1 ਲੱਖ 20 ਹਜ਼ਾਰ ਕੈਨੇਡੀਅਨ ਟਰਕ ਡਰਾਇਵਰਾਂ ‘ਚੋਂ 85 ਫੀਸਦੀ ਤੋਂ ਵਧ ਜੋ ਕਿ ਨਿਯਮਤ ਤੌਰ ਤੇ ਸਰਹੱਦ ਪਾਰ ਕਰਦੇ ਹਨ ਨੂੰ ਟੀਕਾ ਲਗਾਇਆ ਜਾਂਦਾ ਹੈ ਪਰ ਇਹ ਨਵੀਂ ਪਾਬੰਦੀ ਦੇ ਕਾਰਨ 16000 ਤੱਕ ਨੂੰ ਪਾਸੇ ਕੀਤਾ ਜਾ ਸਕਦਾ ਹੈ।

- Advertisement -

Share this Article
Leave a comment