ਵਿਕਾਸ ਦੁਬੇ ਦੇ ਐਨਕਾਊਂਟਰ ਤੋਂ ਬਾਅਦ ਟਵਿੱਟਰ ‘ਤੇ ਟਰੈਂਡ ਕਰ ਰਹੇ ਰੋਹਿਤ ਸ਼ੈੱਟੀ, ਜਾਣੋ ਕੀ ਹੈ ਮਾਮਲਾ

TeamGlobalPunjab
2 Min Read

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਪੁਲਿਸ ਦੇ ਅੱਠ ਜਵਾਨਾਂ ਦੇ ਕਤਲ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ। ਦਰਅਸਲ, ਯੂਪੀ ਪੁਲਿਸ ਵਿਕਾਸ ਨੂੰ ਇੰਦੌਰ ਤੋਂ ਉੱਤਰ ਪ੍ਰਦੇਸ਼ ਲੈ ਕੇ ਆ ਰਹੀ ਸੀ। ਪੁਲਿਸ ਦੇ ਮੁਤਾਬਕ ਅਚਾਨਕ ਰਸ‍ਤੇ ਵਿੱਚ ਗੱਡੀ ਪਲਟ ਗਈ ਅਤੇ ਇਸ ਦੌਰਾਨ ਵਿਕਾਸ ਦੁਬੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੁੱਠਭੇੜ ‘ਚ ਵਿਕਾਸ ਮਾਰਿਆ ਗਿਆ। ਇਸ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਦੀ ਗੱਡੀ ਪਲਟੀ ਹੋਈ ਹੈ। ਹੁਣ ਇਸ ਤੋਂ ਬਾਅਦ ਫਿਲਮ ਡਾਇਰੈਕਟਰ ਰੋਹਿਤ ਸ਼ੈੱਟੀ ਟਰੈਂਡ ਕਰ ਰਹੇ ਹਨ।

ਦਰਅਸਲ, ਸੋਸ਼ਲ ਮੀਡੀਆ ਯੂਜ਼ਰਸ ਇਸ ਸੀਨ ਦੀ ਰੋਹਿਤ ਸ਼ੈੱਟੀ ਦੀਆਂ ਫਿਲਮਾਂ ਨਾਲ ਤੁਲਨਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰੋਹਿਤ ਸ਼ੈੱਟੀ ਦੀ ਫਿਲਮ ਦੀ ਤਰ੍ਹਾਂ ਐਨਕਾਊਂਟਰ ਅਤੇ ਗੱਡੀ ਪਲਟਣ ਦੇ ਸੀਨ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਲੋਕ ਮੀਮਸ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ਰੋਹਿਤ ਸ਼ੈੱਟੀ ਨੂੰ ਇਸ ਲਈ ਕਾਪੀਰਾਈਟ ਕਲੇਮ ਕਰਨਾ ਚਾਹੀਦਾ ਹੈ। ਉੱਥੇ ਹੀ, ਇੱਕ ਯੂਜ਼ਰ ਨੇ ਲਿਖਿਆ ਹੈ ਕਿ ਇਸ ਨੂੰ ਵੇਖਕੇ ਰੋਹਿਤ ਕਿ ਇਹ ਤਾਂ ਮੇਰੀ ਸਕਰਿਪਟ ਹੈ।

Share this Article
Leave a comment