IVF ਪ੍ਰਣਾਲੀ ਨਾਲ ਜਨਮ ਲੈਣ ਵਾਲੇ ਬੱਚਿਆਂ ‘ਚੋਂ 45 ਫੀਸਦੀ ਦੀ 1 ਸਾਲ ਤੋਂ ਪਹਿਲਾਂ ਹੋ ਜਾਂਦੀ ਹੈ ਮੌਤ: ਅਧਿਐਨ

TeamGlobalPunjab
2 Min Read

ਨਿਊਜ਼ ਡੈਸਕ : ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਆਈਵੀਐੱਫ (IVF) ਪ੍ਰਣਾਲੀ ਨਾਲ ਜਨਮ ਲੈਣ ਵਾਲਿਆਂ ਬੱਚਿਆਂ ਨੂੰ ਲੈ ਕੇ ਇੱਕ ਨਵਾਂ ਅਧਿਐਨ ਕੀਤਾ ਹੈ। ਇਸ ਅਧਿਐਨ ‘ਚ ਟੈਸਟ ਟਿਊਬ ਬੇਬੀ ਨੂੰ ਲੈ ਕੇ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਆਈਵੀਐੱਫ (IVF) ਪ੍ਰਣਾਲੀ ਨਾਲ ਜਨਮ ਲੈਣ ਵਾਲੇ ਬੱਚਿਆਂ ‘ਚੋਂ 45% ਬੱਚਿਆਂ ਦੀ ਇੱਕ ਸਾਲ ਦੇ ਅੰਦਰ ਹੀ ਮੌਤ ਹੋ ਜਾਂਦੀ ਹੈ। ਇਹ ਅਧਿਐਨ ਲਗਭਗ ਸਵੀਡਨ ਦੇ ਤਿੰਨ ਲੱਖ ਬੱਚਿਆਂ ‘ਤੇ ਕੀਤਾ ਗਿਆ ਸੀ।

ਆਈਵੀਐਫ ਗਰਭਧਾਰਣ ਦੀ ਇੱਕ ਪ੍ਰਕਿਰਿਆ ਹੈ। ਜਿਸ ਨੂੰ ‘ਇਨ ਵਿਟਰੋ ਫਰਟੀਲਾਈਜ਼ੇਸ਼ਨ’ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਦੁਆਰਾ ਜਨਮ ਲੈਣ ਵਾਲੇ ਬੱਚਿਆਂ ਨੂੰ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ। ਇਹ ਗਰਭਧਾਰਣ ਕਰਵਾਉਣ ਦੀ ਇੱਕ ਬਣਾਵਟੀ ਪ੍ਰਕਿਰਿਆ ਹੈ। ਇਹ ਤਕਨੀਕ ਉਨ੍ਹਾਂ ਔਰਤਾਂ ਲਈ ਵਿਕਸਤ ਕੀਤੀ ਗਈ ਹੈ ਜਿਹੜੀਆਂ ਔਰਤਾਂ ਕਿਸੇ ਕਾਰਨ ਮਾਂ ਨਹੀਂ ਬਣ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਆਈਵੀਐਫ ਕੇਂਦਰਾਂ ਦਾ ਰੁਝਾਨ ਬਹੁਤ ਵਧ ਰਿਹਾ ਹੈ ਅਤੇ ਇਹ ਤਕਨੀਕ ਬਹੁਤ ਪ੍ਰਸਿੱਧ ਹੋਈ ਹੈ। ਦੱਸ ਦਈਏ ਕਿ ਇਸ ਪ੍ਰਕਿਰਿਆ (ਆਈਵੀਐੱਫ) ਦੌਰਾਨ ਔਰਤਾਂ ਦੇ ਗਰਭ ‘ਚੋਂ ਅੰਡਾ ਕੱਢ ਕੇ ਉਸ ਨੂੰ ਪ੍ਰਯੋਗਸ਼ਾਲਾ ‘ਚ ਸ਼ੁਕਰਾਣੂਆਂ ਨਾਲ ਮਿਲਾਇਆ ਜਾਂਦਾ ਹੈ। ਜਿਸ ਕਿਰਿਆ ਤੋਂ ਬਾਅਦ ਭਰੂਣ ਬਣਦਾ ਹੈ ਤੇ ਬਾਅਦ ‘ਚ ਇਸ ਭਰੂਣ ਨੂੰ ਔਰਤ ਦੀ ਬੱਚੇਦਾਨੀ ‘ਚ ਪਾਇਆ ਜਾਂਦਾ ਹੈ।

ਸਾਲ 2017 ‘ਚ ਬ੍ਰਿਟੇਨ ‘ਚ ਲਗਭਗ 75,000 ਟੈਸਟ ਟਿਊਬ ਬੇਬੀ ਪੈਦਾ ਹੋਏ ਸਨ। ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਸਵੀਡਨ ‘ਚ ਪੈਦਾ ਹੋਏ 2.8 ਲੱਖ ਬੱਚਿਆਂ ਦਾ ਅਧਿਐਨ ਕੀਤਾ। ਇਨ੍ਹਾਂ ‘ਚੋਂ 43,500 ਬੱਚੇ ਆਈਵੀਐਫ ਪ੍ਰਣਾਲੀ ਨਾਲ ਪੈਦਾ ਹੋਏ ਸਨ, ਜਿਨ੍ਹਾਂ ‘ਚੋਂ 7,236 ਬੱਚਿਆਂ ਦੀ ਇੱਕ ਸਾਲ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ।

- Advertisement -

TAGGED:
Share this Article
Leave a comment