ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਕੌਣ ਹੈ ਭਾਰਤੀ ਖਿਡਾਰੀ
TeamGlobalPunjab
December 12, 2019
News, ਖੇਡਾ, ਭਾਰਤ
ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਵਿਚ 400 ਛੱਕੇ ਮਾਰਨ ਵਾਲਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਇਹ ਮੁਕਾਮ ਮੁੰਬਈ ਟੀ -20 ਵਿਚ ਵੈਸਟਇੰਡੀਜ਼ ਖ਼ਿਲਾਫ਼ ਹਾਸਲ ਕੀਤਾ ਸੀ। ਰੋਹਿਤ ਨੇ ਭਾਰਤੀ ਪਾਰੀ ਦੇ ਤੀਜੇ ਓਵਰ ਵਿੱਚ ਸ਼ੈਲਡਨ ਕਾਟਰੇਲ ਦੀ ਗੇਂਦ ‘ਤੇ 400 ਵਾਂ ਛੱਕਾ ਲਗਾ ਕਿ ਇਹ ਮੁਕਾਮ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਹੁਣ ਤੱਕ ਵੈਸਟਇੰਡੀਜ਼ ਦੇ ਕ੍ਰਿਸ ਗੇਲ (534) ਨੇ ਸਭ ਤੋਂ ਵੱਧ ਛੱਕੇ ਲਗਾਏ ਹਨ ਅਤੇ ਦੂਸਰਾ ਸਥਾਨ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ (476)ਨੇ ਹਾਸਲ ਕੀਤਾ ਹੈ। ਰੋਹਿਤ ਇਸ ਮੈਚ ਵਿਚ 34 ਗੇਂਦਾਂ ਵਿਚ 71 ਦੌੜਾਂ ਬਣਾ ਕੇ ਆਉਟ ਹੋਏ। ਇਸ ਪਾਰੀ ਵਿੱਚ ਉਨ੍ਹਾਂ ਨੇ 6 ਚੌਕੇ ਅਤੇ 5 ਛੱਕੇ ਲਗਾਏ।
ਇਸ ਸਲਾਮੀ ਬੱਲੇਬਾਜ਼ ਨੇ ਮੈਚ ਵਿੱਚ ਲੋਕੇਸ਼ ਰਾਹੁਲ ਨਾਲ 135 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ (ਰੋਹਿਤ) ਟੀ -20 ਕਰੀਅਰ ਦਾ ਆਪਣਾ 19 ਵਾਂ ਅਰਧ ਸੈਂਕੜਾ ਵੀ ਬਣਾਇਆ। ਇਸ ਤੋਂ ਬਾਅਦ ਉਹ ਕੈਚ ਆਉਟ ਹੋ ਗਏ।
ਰੋਹਿਤ ਸ਼ਰਮਾ ਭਾਰਤ ਦੇ ਸਭ ਤੋਂ ਵੱਧ ਛਿੱਕੇ ਲਗਾਉਣ ਵਾਲੇ ਬੱਲੇਬਾਜ
ਬੱਲੇਬਾਜ |
ਛੱਕੇ |
ਰੋਹਿਤ ਸ਼ਰਮਾ |
404 |
ਮਹੇਂਦਰ ਸਿੰਘ ਧੋਨੀ |
359 |
ਸਚਿਨ ਤੇਂਦੁਲਕਰ |
264 |
ਯੁਵਰਾਜ ਸਿੰਘ |
251 |
ਸੌਰਵ ਗਾਂਗੁਲੀ |
247 |