ਐਕਸਾਈਜ਼ ਵਿਭਾਗ ਦਾ ਦਾਅਵਾ ਇਸ ਸਾਲ ਨਹੀਂ ਹੋਇਆ ਕੋਈ ਘਾਟਾ, ਕੈਪਟਨ ਵੱਲੋਂ ਹਫਤਾਵਾਰੀ ਰਿਵਿਊ ਦੇ ਨਿਰਦੇਸ਼

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਆਬਕਾਰੀ ਵਿਭਾਗ ਨੇ ਘਾਟੇ ਦੀਆਂ ਚਰਚਾਵਾਂ ‘ਤੇ ਵਿਰਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਵਿੱਤੀ ਸਾਲ 2019 – 20 ਦੌਰਾਨ ਉਨ੍ਹਾ ਨੂੰ ਕੋਈ ਘਾਟਾ ਨਹੀਂ ਹੋਇਆ ਹੈ। ਸਿਰਫ ਕੋਵਿਡ – 19 ਦੇ ਕਾਰਨ ਲੱਗੇ ਕਰਫਿਊ/ਲਾਕਡਾਉਨ ਕਾਰਨ ਕੁੱਝ ਵਿੱਤੀ ਨੁਕਸਾਨ ਹੋਇਆ ਹੈ ਜਿਸ ਦਾ ਹੁਣ ਅੰਦਾਜ਼ਾ ਲਗਾਇਆ ਜਾਣਾ ਬਾਕੀ ਹੈ।

ਇਹ ਜਾਣਕਾਰੀ ਸ਼ੁੱਕਰਵਾਰ ਨੂੰ ਆਬਕਾਰੀ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਵੀਂ ਆਬਕਾਰੀ ਨੀਤੀ ਵਿੱਚ ਕੀਤੇ ਸੋਧਾਂ ਦੇ ਮੱਦੇਨਜਰ ਪੈਦਾ ਹਾਲਾਤ ਦੀ ਜਾਂਚ ਸਬੰਧੀ ਮੀਟਿੰਗ ਵਿੱਚ ਦਿੱਤੀ ਗਈ। ਇਸ ਵਿੱਚ, ਸ਼ੁੱਕਰਵਾਰ ਨੂੰ ਸੂਬੇ ਦੇ ਕੰਟੇਂਨਮੈਂਟ – ਰੈੱਡ ਜ਼ੋਨ ਦੇ ਸ਼ਰਾਬ ਠੇਕਿਆਂ ਨੂੰ ਛੱਡ ਬਾਕੀ ਸਾਰੇ ਇਲਾਕਿਆਂ ਵਿੱਚ 589 ਗਰੁੱਪਾਂ ਵੱਲੋਂ ਚਲਾਏ ਜਾ ਰਹੇ 4404 ਠੇਕੇ ਖੁੱਲ ਗਏ ਹਨ।

ਆਬਕਾਰੀ ਵਿਭਾਗ ਦੇ ਵੱਲੋਂ ਬਿਠਾਈ ਮੀਟਿੰਗ ਵਿੱਚ ਦੱਸਿਆ ਗਿਆ ਕਿ ਕੋਵਿਡ ਮਹਾਮਾਰੀ ਕਾਰਨ ਲਾਗੂ ਲਾਕਡਾਉਨ/ ਰਫਿਊ ਕਾਰਨ ਹੋਏ ਨੁਕਸਾਨ ਤੋਂ ਇਲਾਵਾ ਵਿਭਾਗ ਨੂੰ 2019 -20 ਦੇ ਦੌਰਾਨ ਕੋਈ ਵਿੱਤੀ ਘਾਟਾ ਨਹੀਂ ਹੋਇਆ। ਮੁੱਖ ਮੰਤਰੀ ਵੱਲੋਂ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਕਿ ਠੇਕੇ ਦੀ ਨਿਲਾਮੀ ਸਬੰਧੀ ਬਾਕੀ ਬਚੇ ਕੰਮਾਂ ਨੂੰ ਤੇਜੀ ਨਾਲ ਨਿਪਟਾਇਆ ਜਾਵੇ।

ਕੈਪਟਨ ਨੇ ਇਹ ਵੀ  ਕਿਹਾ ਕਿ ਕਮਾਈ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਨੇ ਵਿਭਾਗ ਨੂੰ ਲਾਕਡਾਉਨ ਕਾਰਨ ਪੈਦਾ ਹੋਏ ਹਾਲਾਤ ਦੀ ਜ਼ਮੀਨੀ ਹਕੀਕਤ ਦਾ ਸਮੇਂ ਤੇ ਪਤਾ ਲਗਾਉਣ ਲਈ ਹਰ ਸ਼ੁੱਕਰਵਾਰ ਵਿੱਤੀ ਵਸੂਲੀਆਂ ਦਾ ਰਿਵਿਊ ਕਰਨ ਨੂੰ ਵੀ ਕਿਹਾ ।

- Advertisement -

Share this Article
Leave a comment