ਲੁਧਿਆਣਾ : ਲੁਧਿਆਣਾ ਵਿਖੇ ਲੱਖਾਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਇੱਕ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ ।
ਘਟਨਾ ਅੱਜ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਇਹ ਹਥਿਆਰਬੰਦ ਲੁਟੇਰੇ ਕੰਪਲੈਕਸ ਅੰਦਰ ਦਾਖ਼ਲ ਹੋਏ ਅਤੇ ਇਨ੍ਹਾਂ ਨੇ ਕਾਰੋਬਾਰੀ ਨੂੰ ਕੰਪਲੈਕਸ ਦੇ ਮੁੱਖ ਦਰਵਾਜ਼ੇ ਨੇੜੇ ਹੀ ਘੇਰ ਲਿਆ , ਜਿਸ ਸਮੇਂ ਉਹ ਲਿਫਟ ਅੰਦਰ ਦਾਖ਼ਲ ਹੋ ਰਿਹਾ ਸੀ ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ, ਨੇੜੇ ਤੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੰਗਾਲੀ ਜਾ ਰਹੀ ਹੈ। ਉਧਰ ਪੁਲਿਸ ਅਧਿਕਾਰੀ ਮਾਮਲੇ ਨੂੰ ਸ਼ੱਕੀ ਮਨ ਰਹੇ ਹਨ, ਅੱਗੇ ਦੀ ਜਾਂਚ ਜਾਰੀ ਹੈ