ਸਰਦੀਆਂ ‘ਚ ਭੁੱਜੇ ਹੋਏ ਛੋਲੇ ਤੇ ਗੁੜ ਖਾਣ ਦੇ ਫਾਇਦੇ

Prabhjot Kaur
2 Min Read

ਨਿਊਜ਼ ਡੈਸਕ: ਭੁੱਜੇ ਛੋਲੇ ਖਾਣਾ ਸਿਹਤ ਲਈ ਬਹੁਤ ਲਾਭਦਾਇਕ ਹੈ। ਇਨ੍ਹਾਂ ਨੂੰ ਨਿਯਮਿਤ ਖਾਣ ਨਾਲ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਭੁੰਨੇ ਛੋਲੇ ਜੇਕਰ ਗੁੜ ਨਾਲ ਖਾਧੇ ਜਾਣ ਤਾਂ ਦੋਵੇਂ ਸਰੀਰ ਵਿੱਚ ਊਰਜਾ ਵਧਾਉਂਦੇ ਹਨ। ਇਨ੍ਹਾਂ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।

ਗੁੜ ‘ਚ ਆਇਰਨ, ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ, ਕਾਰਬੋਹਾਈਡ੍ਰੇਟਸ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।

ਭੁੱਜੇ ਹੋਏ ਛੋਲਿਆ ਵਿੱਚ ਕਾਰਬੋਹਾਈਡ੍ਰੇਟਸ, ਆਇਰਨ, ਵਿਟਾਮਿਨ-ਬੀ ਦੇ ਨਾਲ-ਨਾਲ ਕਈ ਤੱਤ ਮੌਜੂਦ ਹੁੰਦੇ ਹਨ, ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਗੁੜ ਅਤੇ ਭੁੱਜੇ ਛੋਲੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਹਰ ਰੋਜ਼ ਇੱਕ ਮੁੱਠੀ ਭੁੰਨੇ ਹੋਏ ਛੋਲਿਆਂ ਦੇ ਨਾਲ ਥੋੜ੍ਹਾ ਜਿਹਾ ਗੁੜ ਖਾਓ।

- Advertisement -

ਭੁੱਜੇ ਛੋਲੇ ਪ੍ਰੋਟੀਨ ਭਰਪੂਰ ਹੁੰਦੇ ਹਨ ਅਤੇ ਗੁੜ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਗੁੜ ‘ਚ ਜ਼ਿੰਕ ਅਤੇ ਸੇਲੇਨਿਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ।

ਭੁੱਜੇ ਹੋਏ ਛੋਲਿਆਂ ‘ਚ ਵਿਟਾਮਿਨ ਬੀ6, ਸੀ, ਫੋਲੇਟ, ਨਿਆਸੀਨ, ਥਿਆਮਿਨ, ਰਿਬੋਫਲੇਵਿਨ, ਮੈਂਗਨੀਜ਼, ਫਾਸਫੋਰਸ, ਆਇਰਨ ਅਤੇ ਕਾਪਰ ਵਰਗੇ ਹੋਰ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਤਰ੍ਹਾਂ ਭੁੱਜੇ ਛੋਲੇ ਅਤੇ ਗੁੜ ਖਾਣ ਨਾਲ ਸਰੀਰ ਵਿੱਚ ਕਈ ਤੱਤਾਂ ਦੀ ਘਾਟ ਪੂਰੀ ਹੁੰਦੀ ਹੈ।

ਜੇਕਰ ਤੁਹਾਨੂੰ ਸਾਹ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਤੁਹਾਡੇ ਲਈ ਗੁੜ ਅਤੇ ਛੋਲੇ ਖਾਣਾ ਬਹੁਤ ਫ਼ਾਇਦੇਮੰਦ ਹੈ। ਇਹ ਸਾਹ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਇੱਕ ਰਾਮਬਾਣ ਹੈ। ਰਾਹਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੇ ਭੁੱਜੇ ਹੋਏ ਛੋਲੇ ਤੇ ਗੁੜ ਨਾਲ ਦੁੱਧ ਦਾ ਸੇਵਨ ਕਰੋ।

Share this Article
Leave a comment