ਧਰਤੀ ਦੇ ਤਾਪਮਾਨ ਵਧਣ ਨਾਲ ਬਰਫੀਲਾ ਖੇਤਰ ਹੋਇਆ ਪ੍ਰਭਾਵਿਤ

TeamGlobalPunjab
1 Min Read

ਵਾਸ਼ਿੰਗਟਨ :- ਦੁਨੀਆ ਦੇ ਸਾਰੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਤੇਜ਼ੀ ਨਾਲ ਆਪਣਾ ਆਕਾਰ ਗੁਆ ਰਹੇ ਹਨ। ਇਸਦਾ ਕਾਰਨ ਧਰਤੀ ਦਾ ਵੱਧਦਾ ਹੋਇਆ ਤਾਪਮਾਨ ਹੈ। ਵੱਧਦੇ ਤਾਪਮਾਨ ਨਾਲ ਹਿਮਾਲਿਆ, ਅਲਾਸਕਾ, ਆਈਸਲੈਂਡ, ਆਲਪਸ ਤੇ ਪਾਮੀਰ ਦਾ ਬਰਫ਼ੀਲਾ ਖੇਤਰ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਇਹ ਗੱਲ ਅਮਰੀਕਾ ਮਾਹਰਾਂ ਦੇ ਅਧਿਐਨ ‘ਚ ਕਹੀ ਗਈ ਹੈ।

ਦੱਸ ਦਈਏ ਰਿਪੋਰਟ ਅਨੁਸਾਰ ਦੁਨੀਆ ਦੇ ਕਰੀਬ 2,20,000 ਗਲੇਸ਼ੀਅਰ ਪਿਘਲ ਰਹੇ ਹਨ। ਇਸਦਾ ਕਾਰਨ ਸਮੁੰਦਰਾਂ ਦਾ ਜਲ ਪੱਧਰ ਉੱਚਾ ਉੱਠਣਾ ਹੈ ਜਿਸ ਨਾਲ ਲੱਖਾਂ ਹੈਕਟੇਅਰ ਜ਼ਮੀਨ ਪਾਣੀ ‘ਚ ਡੁੱਬ ਗਈ ਹੈ। ਇਸ ਨਾਲ ਸਮੁੰਦਰਾਂ ਦੇ ਕਿਨਾਰੇ ਵਸੇ ਸ਼ਹਿਰ, ਆਬਾਦੀ ਤੇ ਜੰਗਲਾਂ ਲਈ ਖ਼ਾਸ ਤੌਰ ‘ਤੇ ਖ਼ਤਰਾ ਪੈਦਾ ਹੋ ਗਿਆ ਹੈ।

ਇਸਤੋਂ ਇਲਾਵਾ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਟੇਰਾ ਸੈਟੇਲਾਈਟ ਤੋਂ ਸਾਲ 2019 ਤੇ 2020 ‘ਚ ਲਈਆਂ ਗਈਆਂ ਤਸਵੀਰਾਂ ਤੋਂ ਗਲੇਸ਼ੀਰਾਂ ਦਾ ਆਕਾਰ ਘੱਟ ਹੋਣ ਤੇ ਸਮੁੰਦਰਾਂ ਦਾ ਆਕਾਰ ਵਧਣ ਦੀ ਪੁਸ਼ਟੀ ਹੋਈ ਹੈ। ਦੁਨੀਆ ‘ਚ ਸਿਰਫ਼ ਦੋ ਖੇਤਰ- ਗ੍ਰੀਨਲੈਂਡ ਤੇ ਅੰਟਾਰਕਟਿਕ ਖੇਤਰਾਂ ਦੇ ਹਿਮਖੰਡ ਮੋਟੇ ਹੋਏ ਹਨ, ਬਾਕੀ ਪੂਰੀ ਦੁਨੀਆ ‘ਚ ਬਰਫ਼ ਦੀ ਕਮੀ ਹੋਈ ਹੈ। ਹਰ ਸਾਲ ਜੋ ਬਰਫ਼ ਪਿਘਲ ਰਹੀ ਹੈ ਇਸਦੀ ਮਾਤਰਾ ਲੱਖਾਂ ਟਨ ਹੈ। ਇਸ ਕਰਕੇ ਹਾਲ ਹੀ ਦੇ ਸਾਲਾਂ ‘ਚ ਸਮੁੰਦਰ ਦਾ ਪੱਧਰ 21 ਫੀਸਦ ਤਕ ਵਧ ਗਿਆ ਹੈ।

TAGGED:
Share this Article
Leave a comment