ਲਾਕਡਾਊਨ ਦਾ ਕੁਝ ਕਿਸਾਨਾਂ ਨੇ ਚੁੱਕਿਆ ਫਾਇਦਾ, ਨਾੜ ਸਾੜਨ ਦੇ ਮਾਮਲਿਆਂ ‘ਚ ਹੋਇਆ ਵੱਡਾ ਵਾਧਾ

TeamGlobalPunjab
1 Min Read

ਚੰਡੀਗੜ੍ਹ: ਲਾਕਡਾਊਨ ਦੌਰਾਨ ਸੂਬੇ ‘ਚ ਨਾੜ ਸਾੜਨ ਦੇ ਮਾਮਲੇ ‘ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਲੁਧਿਆਣਾ ਦੇ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜਾਰੀ ਨਾੜ ਸਾੜਨ ਦੇ ਅੰਕੜਿਆਂ ਮੁਤਾਬਕ 3 ਸਾਲਾ ਦਾ ਰਿਕਾਰਡ ਵੀ ਟੁੱਟ ਗਿਆ ਹੈ। ਰਿਪੋਰਟਾਂ ‘ਚ ਦੱਸਿਆ ਗਿਆ ਹੈ ਕਿ ਇਸ ਸਾਲ ਨਾੜ ਸਾੜਣ ਦੀ ਘਟਨਾਵਾਂ ਅੰਕੜਾ ਵਧ ਕੇ 11,014 ਤਕ ਪਹੁੰਚ ਗਿਆ। ਜਦਕਿ ਸਾਲ 2018 ਵਿਚ 10,832 ਘਟਨਾਵਾਂ ਵਾਪਰੀਆਂ, ਉਧਰ ਸਾਲ 2019 ਵਿਚ 8921 ਮਾਮਲੇ ਦਰਕ ਕੀਤੇ ਗਏ ਸਨ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਕੋਰੋਨਾ ਨੂੰ ਰੋਕਣ ਦੀ ਲੜਾਈ ਵਿਚ ਲੱਗਿਆ ਹੋਇਆ ਹੈ। ਉੱਥੇ ਹੀ ਕੁਝ ਕਿਸਾਨਾਂ ਨੇ ਇਸ ਦਾ ਫਾਇਦਾ ਚੁੱਕਦਿਆਂ ਅਜਿਹਾ ਕੀਤਾ ਹੈ। ਰਿਪੋਰਟਾਂ ਮੁਤਾਬਕ 27 ਅਪਰੈਲ ਤੋਂ 22 ਮਈ ਤੱਕ 11,014 ਮਾਮਲੇ ਦਰਜ ਕੀਤੇ ਗਏ ਹਨ। ਇਸ ‘ਚ ਬਠਿੰਡਾ ਵਿੱਚ ਸਭ ਤੋਂ ਵੱਧ 1051 ਘਟਨਾਵਾਂ ਵਾਪਰੀਆਂ।

ਇਸ ਦੇ ਨਾਲ ਹੀ ਹੁਣ ਤੱਕ ਕਿਸਾਨਾਂ ਖਿਲਾਫ 273 ਕੇਸ ਦਰਜ ਕੀਤੇ ਗਏ ਹਨ। ਇਸ ‘ਚ ਸੰਗਰੂਰ ਵਿੱਚ 98, ਮਾਨਸਾ ਵਿੱਚ 89, ਗੁਰਦਾਸਪੁਰ ਵਿੱਚ 75, ਕਪੂਰਥਲਾ ਵਿੱਚ 6, ਫਿਰਜਪੁਰ ਵਿੱਚ 2, 1-1 ਕੇਸ ਹਸ਼ਿਆਰਪੁਰ, ਲੁਧਿਆਣਾ, ਤਰਨਤਾਰਨ ਵਿੱਚ ਦਰਜ ਕੀਤੇ ਗਏ।

Share this Article
Leave a comment