Breaking News

ਮੁਕੇਸ਼ ਅੰਬਾਨੀ ਨੇ ਪਰਿਵਾਰ ਸਣੇ ਲੰਡਨ ‘ਚ ਵੱਸਣ ਦੀਆਂ ਖਬਰਾਂ ਦਾ ਕੀਤਾ ਖੰਡਨ

ਮੁੰਬਈ: ਲੰਡਨ ਦੇ ਸਟੋਕ ਪਾਰਕ ‘ਚ ਜ਼ਮੀਨ ਖਰੀਦਣ ‘ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੰਡਨ ਵਿੱਚ ਵੱਸਣ ਦੀਆਂ ਖ਼ਬਰਾਂ ਵਾਇਰਲ ਹੋਣ ਲੱਗੀਆਂ। ਜਿਸ ਨੂੰ ਖੁਦ ਰਿਲਾਇੰਸ ਇੰਡਸਟਰੀਜ਼ ਨੇ  ਮਹਿਜ਼ ਅਫਵਾਹ ਕਰਾਰ ਦਿੱਤਾ ਹੈ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਵਲੋਂ ਜਾਰੀ ਬਿਆਨ ‘ਚ ਕੰਪਨੀ ਨੇ ਕਿਹਾ, ‘ਹਾਲ ਹੀ ‘ਚ ਅਖਬਾਰਾਂ ‘ਚ ਬੇਬੁਨਿਆਦ ਰਿਪੋਰਟਾਂ ਨੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਅੰਬਾਨੀ ਪਰਿਵਾਰ ਲੰਡਨ ਦੇ ਸਟੋਕ ਪਾਰਕ ‘ਚ ਵੱਸਣ ਦੀ ਤਿਆਰੀ ਕਰ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟਡ ਸਪੱਸ਼ਟ ਕਰਦੀ ਹੈ ਕਿ ਕੰਪਨੀ ਦੇ ਚੇਅਰਮੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਲੰਡਨ ਜਾਂ ਦੁਨੀਆ ‘ਚ ਕੀਤੇ ਵੀ ਜਾ ਕੇ ਵੱਸਣ ਜਾਂ ਰਹਿਣ ਦੀ ਕੋਈ ਯੋਜਨਾ ਨਹੀਂ ਹੈ।’

ਰਿਲਾਇੰਸ ਗਰੁੱਪ ਦੀ ਕੰਪਨੀ RIIHL ਨੇ ਹਾਲ ਹੀ ‘ਚ ਹੈਰੀਟੇਜ਼ ਪ੍ਰਾਪਟੀ ‘ਸਟੋਕ ਪਾਰਕ ਅਸਟੇਟ’ ਹਾਸਲ ਕੀਤਾ ਹੈ। ਇਸ ਦਾ ਮਕਸਦ ਇਸ ਨੂੰ ਸਥਾਨਕ ਨਿਯਮਾਂ ਤਹਿਤ ‘ਪ੍ਰੀਮੀਅਰ ਗੋਲਫਿੰਗ’ ਅਤੇ ‘ਸਪੋਰਟਿੰਗ ਰਿਜ਼ੋਰਟ’ ਬਣਾਉਣਾ ਹੈ। ਇਹ ਸਮੂਹ ਦੇ ਤੇਜ਼ੀ ਨਾਲ ਵਧ ਰਹੇ ਖਪਤਕਾਰ ਕਾਰੋਬਾਰ ਨੂੰ ਵਧਾਏਗੀ। ਇਸ ਦੇ ਨਾਲ ਹੀ ਇਹ ਭਾਰਤ ਦੇ ਪ੍ਰਾਹੁਣਚਾਰੀ ਉਦਯੋਗ ਨੂੰ ਵੀ ਵਿਸ਼ਵ ਪੱਧਰ ‘ਤੇ ਲੈ ਜਾਵੇਗਾ।

Check Also

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਚੰਡੀਗੜ੍ਹ: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ “ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ” ਨੂੰ ਦੇਖਣ …

Leave a Reply

Your email address will not be published. Required fields are marked *