ਰਿਚਮੰਡ ਹਿੱਲ ਦੇ ਇੱਕ ਘਰ ‘ਚੋਂ ਮਿਲੀ ਦੋ ਵਿਅਕਤੀਆਂ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

TeamGlobalPunjab
1 Min Read

ਐਤਵਾਰ ਦੁਪਹਿਰ ਨੂੰ ਰਿਚਮੰਡ ਹਿੱਲ ਦੇ ਇੱਕ ਘਰ ਵਿੱਚ ਦੋ ਵਿਅਕਤੀ ਮ੍ਰਿਤਕ ਪਾਏ ਗਏ। ਯੌਰਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ  ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮੀਂ 5:45 ਵਜੇ ਦੇ ਕਰੀਬ ਬੇਅਵਿਊ ਐਵਨਿਊ ਤੇ 16ਥ ਐਵਨਿਊ ਨੇੜੇ ਇਮੈਨੂਅਲ ਡਰਾਈਵ ਸਥਿਤ ਇੱਕ ਘਰ ਵਿੱਚ ਬੁਲਾਇਆ ਗਿਆ। ਜਾਂਚਕਾਰਾਂ ਨੇ ਕਿਹਾ ਕਿ ਉੱਥੇ ਉਨ੍ਹਾਂ ਨੂੰ ਘਰ ਦੇ ਅੰਦਰ ਇੱਕ ਪੁਰਸ਼ ਤੇ ਮਹਿਲਾ ਦੀਆਂ ਲਾਸ਼ਾਂ ਮਿਲੀਆਂ।

ਪੁਲਿਸ ਮਸ਼ਕੂਕਾਂ ਦੀ ਭਾਲ ਨਹੀਂ ਕਰ ਰਹੀ  ਤੇ ਨਾ ਹੀ ਜਨਤਾ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕਰਨ ਲਈ ਯੌਰਕ ਪੁਲਿਸ ਦੀ ਹੋਮੀਸਾਈਡ ਯੂਨਿਟ ਨੂੰ ਮੌਕੇ ਉੱਤੇ ਬੁਲਾਇਆ ਗਿਆ। ਹਾਲ ਦੀ ਘੜੀ ਪੁਲਿਸ ਵੱਲੋਂ ਇਸ ਸਬੰਧ ਵਿੱਚ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

Share this Article
Leave a comment