ਜੇਕਰ ਸਿੱਧੂ ਆਪਣੇ ਸਲਾਹਕਾਰਾਂ ਨੂੰ ਬਰਖ਼ਾਸਤ ਨਹੀਂ ਕਰਦੇ ਤਾਂ ਮੈਂ ਕਰ ਦਵਾਂਗਾ: ਹਰੀਸ਼ ਰਾਵਤ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰ ਵਿਵਾਦਤ ਬਿਆਨ ਕਾਰਨ ਲਗਾਤਾਰ ਸੁਰਖੀਆ ਵਿੱਚ ਹਨ। ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ, ‘ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦੀ ਨਿਯੁਕਤੀ ਪਾਰਟੀ ਵੱਲੋਂ ਨਹੀਂ ਕੀਤੀ ਗਈ ਹੈ। ਅਜਿਹੇ ਬਿਆਨ ਸਵੀਕਾਰ ਨਹੀਂ ਕੀਤੇ ਜਾ ਸਕਦੇ ਤੇ ਅਸੀਂ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖ਼ਾਸਤ ਕਰਨ ਨੂੰ ਕਿਹਾ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੈਂ ਕਰਾਂਗਾ।’

ਹਰੀਸ਼ ਰਾਵਤ ਨੇ ਅੱਗੇ ਕਿਹਾ, ‘ਪਾਰਟੀ ਦੀ ਸ਼ੁਰੂਆਤ ਤੋਂ ਹੀ ਇਹ ਨੀਤੀ ਰਹੀ ਹੈ ਕਿ ਜੰਮੂ -ਕਸ਼ਮੀਰ ਭਾਰਤ ਦਾ ਵੱਖਰਾ ਹਿੱਸਾ ਹੈ। ਕਿਸੇ ਵੀ ਅਹੁਦੇ ਤੇ ਕੋਈ ਵੀ ਵਿਅਕਤੀ, ਜੇ ਉਸਨੇ ਅਜਿਹਾ ਬਿਆਨ ਦਿੱਤਾ ਹੈ, ਤਾਂ ਇਹ ਗੈਰ ਜ਼ਿੰਮੇਵਾਰਾਨਾ ਹੈ। ਪਾਰਟੀ ਇਸ ਨੂੰ ਸਵੀਕਾਰ ਨਹੀਂ ਕਰੇਗੀ। ਸਾਨੂੰ ਅਜਿਹੇ ਸਲਾਹਕਾਰਾਂ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ, ‘ਨਵਜੋਤ ਸਿੰਘ ਸਿੱਧੂ ਨੂੰ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੀ ਪਾਰਟੀ ਉਨ੍ਹਾਂ ‘ਤੇ ਛੱਡ ਦਿੱਤੀ ਗਈ ਹੈ।’

Share this Article
Leave a comment