ਮੁੰਬਈ: ਡਰੱਗ ਚੈਟ ਮਾਮਲੇ ‘ਚ ਅਦਾਕਾਰਾ ਰੀਆ ਚੱਕਰਵਤੀ ਨੂੰ ਵੱਡੀ ਰਾਹਤ ਮਿਲੀ ਹੈ ਬੰਬੇ ਹਾਈਕੋਰਟ ਨੇ ਰੀਆ ਨੂੰ ਜ਼ਮਾਨਤ ਦੇ ਦਿੱਤੀ ਹੈ ਲਗਭਗ ਇੱਕ ਮਹੀਨੇ ਬਾਅਦ ਰੀਆ ਨੂੰ ਇਸ ਕੇਸ ਵਿੱਚ ਥੋੜ੍ਹੀ ਰਾਹਤ ਦਿੱਤੀ ਗਈ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਡਰੱਗ ਦੇ ਐਂਗਲ ਤੋਂ ਜਾਂਚ ਕਰ ਰਹੀ ਐੱਨਸੀਬੀ ਨੇ ਰੀਆ ਚੱਕਰਵਰਤੀ ਨੂੰ ਅੱਠ ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ।
ਹਾਲਾਂਕਿ ਆਪਣੇ ਫੈਸਲੇ ‘ਚ ਬੰਬੇ ਹਾਈ ਕੋਰਟ ਨੇ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਜ਼ਮਾਨਤ ਨਹੀਂ ਦਿੱਤੀ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੀਆ ਅਤੇ ਸ਼ੌਵਿਕ ਨੂੰ ਵੀ ਅਕਤੂਬਰ ਤੱਕ ਜੁਡੀਸ਼ੀਅਲ ਕਸਟਡੀ ‘ਚ ਭੇਜ ਦਿੱਤਾ ਸੀ।
ਰੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਬੰਬੇ ਹਾਈ ਕੋਰਟ ਨੇ ਸ਼ੌਵਿਕ ਅਤੇ ਕਥਿਤ ਡਰੱਗ ਪੈਡਲਰ ਅਬਦੁੱਲ ਬਾਸਿਤ ਨੂੰ ਬੇਲ ਨਹੀਂ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਸ਼ੌਵਿਕ ਚੱਕਰਵਰਤੀ ਦੀ ਡਰੱਗ ਖਰੀਦਣ ਨੂੰ ਲੈ ਕੇ ਸਾਹਮਣੇ ਆਈ ਚੈਟ ‘ਤੇ ਹਾਲੇ ਤੱਕ ਜਾਂਚ ਚੱਲ ਰਹੀ ਹੈ। ਇਸ ਲਈ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ। ਰੀਆ ਚੱਕਰਵਰਤੀ ਤੋਂ ਐੱਨਸੀਬੀ ਨੇ ਕਿਸੇ ਤਰ੍ਹਾਂ ਦਾ ਕੋਈ ਡਰੱਗ ਬਰਾਮਦ ਨਹੀਂ ਕੀਤਾ ਅਤੇ ਇਸ ਆਧਾਰ ‘ਤੇ ਵੀ ਉਨ੍ਹਾਂ ਦੀ ਇਸ ਜ਼ਮਾਨਤ ਦਾ ਦਾਅਵਾ ਮਜ਼ਬੂਤ ਸੀ।