ਸੁਸ਼ਾਂਤ ਦੀ ਗਰਲਫਰੈਂਡ ਨੇ ਅਮਿਤ ਸ਼ਾਹ ਨੂੰ ਕੀਤੀ ਅਪੀਲ, ਮਾਮਲੇ ਦੀ ਹੋਵੇ ਸੀਬੀਆਈ ਜਾਂਚ

TeamGlobalPunjab
2 Min Read

ਨਿਊਜ਼ ਡੈਸਕ: ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਹਾਲੇ ਤੱਕ ਇਹ ਨਹੀਂ ਪਤਾ ਚਲ ਸਕਿਆ ਕਿ ਸੁਸ਼ਾਂਤ ਨੇ ਖੁਦਕੁਸ਼ੀ ਕਿਉਂ ਕੀਤੀ। ਹੁਣ ਇਸ ਮਾਮਲੇ ‘ਤੇ ਰਿਆ ਚੱਕਰਵਰਤੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਰਿਆ ਨੇ ਸੁਸ਼ਾਂਤ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਸਨਮਾਨ ਯੋਗ ਅਮਿਤ ਸ਼ਾਹ ਸਰ, ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਰਿਆ ਚੱਕਰਵਰਤੀ, ਉਨ੍ਹਾਂ ਦੇ ਬਿਨ੍ਹਾਂ ਕਾਰਨ ਦੇਹਾਂਤ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਮੈਨੂੰ ਸਰਕਾਰ ‘ਤੇ ਪੂਰਾ ਭਰੋਸਾ ਹੈ, ਹਾਲਾਂਕਿ ਮੈਂ ਇਨਸਾਫ ਲਈ ਹੱਥ ਜੋੜ ਕੇ ਤੁਹਾਨੂੰ ਅਪੀਲ ਕਰਦੀ ਹਾਂ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇ। ਮੈਂ ਬਸ ਇੰਨਾ ਸਮਝਣਾ ਚਾਹੁੰਦੀ ਹਾਂ ਕਿ ਸੁਸ਼ਾਂਤ ਅਜਿਹੇ ਕਿਸ ਦਬਾਅ ਵਿੱਚ ਸੀ ਕਿ ਉਸ ਨੇ ਇਹ ਕਦਮ ਚੁੱਕਣ ਦਾ ਫੈਸਲਾ ਲੈ ਲਿਆ।

https://www.instagram.com/p/CCsrKbQH2th/

ਇਸ ਤੋਂ ਪਹਿਲਾਂ ਰਿਆ ਨੇ ਸੁਸ਼ਾਂਤ ਦੇ ਦੇਹਾਂਤ ਨੂੰ 1 ਮਹੀਨਾ ਹੋਣ ‘ਤੇ ਭਾਵੁਕ ਪੋਸਟ ਸ਼ੇਅਰ ਕੀਤਾ ਸੀ। ਰਿਆ ਨੇ ਲਿਖਿਆ, ਹੁਣ ਵੀ ਆਪਣੀ ਭਾਵਨਾਵਾਂ ਨਾਲ ਸਾਹਮਣਾ ਕਰਨ ਲਈ ਸੰਘਰਸ਼ ਕਰ ਰਹੀ ਹਾਂ। ਤੂੰ ਹੀ ਮੈਨੂੰ ਪਿਆਰ ‘ਤੇ ਵਿਸ਼ਵਾਸ ਕਰਨਾ ਸਿਖਾਇਆ ਹੈ, ਉਸ ਦੀ ਤਾਕਤ ਵਾਰੇ ਅਹਿਸਾਸ ਕਰਾਇਆ। ਮੈਨੂੰ ਪਤਾ ਹੈ ਕਿ ਹੁਣ ਤੂੰ ਹੋਰ ਜ਼ਿਆਦਾ ਸ਼ਾਂਤੀਪੂਰਨ ਥਾਂ ‘ਤੇ ਹੈ। ਚੰਨ, ਤਾਰਿਆਂ ਨੇ ਖੁੱਲ੍ਹੇ ਹੱਥਾਂ ਨਾਲ ਤੁਹਾਡਾ ਸਵਾਗਤ ਕੀਤਾ ਹੋਵੇਂਗਾ। ਮੈਂ ਤੁਹਾਡਾ ਇੰਤਜਾਰ ਕਰਾਂਗੀ ਤੂੰ ਉਹ ਸਭ ਕੁੱਝ ਸੀ ਜੋ ਇੱਕ ਖੂਬਸੂਰਤ ਇਨਸਾਨ ਹੋ ਸਕਦਾ ਹੈ।

https://www.instagram.com/p/CCnBR95HAmO/

- Advertisement -

 

Share this Article
Leave a comment