ਟੋਰਾਂਟੋ, ਓਨਟਾਰੀਓ ਅਤੇ ਅਲਬਰਟਾ ਵਿਚ ਕੋਰੋਨਾ ਨੇ ਕਿੰਨੇ ਲੋਕਾਂ ਦੀ ਲਈ ਜਾਨ- ਤਾਜ਼ਾ ਅੰਕੜੇ ਪੜ੍ਹੋ

TeamGlobalPunjab
2 Min Read

ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 6448 ਹੋ ਗਈ ਹੈ। ਜਿਸ ਵਿੱਚੋਂ 639 ਸੰਭਾਵੀ ਮਰੀਜ਼ ਹਨ। 394 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 469 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਅੰਕੜੇ ਤੋਂ ਹੀ ਪਤਾ ਲੱਗਦਾ ਹੈ ਕਿ ਕੋਰੋਨਾਵਾਇਰਸ ਸਾਡੀ ਕਮਿਊਨਟੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।

ਓਨਟਾਰੀਓ ਵਿੱਚ ਨੋਵਲ ਕਰੋਨਾਵਾਇਰਸ ਦੇ 387 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਹ ਗਿਣਤੀ ਸੋਮਵਾਰ ਨੂੰ ਰਿਪੋਰਟ ਕੀਤੇ ਗਏ 370 ਨਵੇਂ ਮਾਮਲਿਆਂ ਨਾਲੋਂ ਥੋੜ੍ਹੀ ਜਿਹੀ ਵੱਧ ਰਹੀ। ਇਸ ਦੌਰਾਨ 61 ਹੋਰ ਲੋਕਾਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ ਦਾ ਅੰਕੜਾ 1361 ਤੱਕ ਅੱਪੜ ਗਿਆ।ਇਹਨਾਂ ਵਿੱਚੋਂ 697 ਤਾਂ ਲਾਂਗ ਟਰਮ ਕੇਅਰ ਹੋਮਜ਼ ਨਾਲ ਸਬੰਧਤ ਹਨ। ਪ੍ਰੋਵਿੰਸ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ ਕੁੱਲ 18319 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 69.8 ਫੀ ਸਦੀ ਲੋਕ ਸਿਹਤਯਾਬ ਹੋ ਚੁੱਕੇ ਹਨ।

- Advertisement -

 

ਅਲਬਰਟਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਹਿੰਸ਼ਾ ਨੇ ਦੱਸਿਆ ਕਿ ਬੀਤੇ ਦਿਨ 57 ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 5893 ਹੋ ਗਈ ਹੈ। 3219 ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 2 ਹੋਰ ਮੌਤਾਂ ਹੋਈਆਂ ਹਨ ਜਿਸ ਨਾਲ ਕੁੱਲ ਅੰਕੜਾ 106 ਹੋ ਗਿਆ ਹੈ। ਪ੍ਰੋਵਿੰਸ ਵਿੱਚ 622 ਕੇਸ ਕੇਅਰ ਫਸੈਲਟੀਜ਼ ਵਿੱਚ ਹੋਈਆਂ ਆਊਟਬ੍ਰੇਕਸ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਊਟਬ੍ਰੇਕਸ ਨੂੰ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ।

Share this Article
Leave a comment