ਪਾਕਿਸਤਾਨ ‘ਚ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲੱਗੀ ਰੋਕ, ਬਹਾਲੀ ਲਈ ਕੋਈ ਸਮਾਂ

TeamGlobalPunjab
1 Min Read

ਇਸਲਾਮਾਬਾਦ:- ਪਾਕਿਸਤਾਨ ‘ਚ ਹਿੰਸਕ ਪ੍ਰਦਰਸ਼ਨ ਰੋਕਣ ਲਈ ਸਰਕਾਰ ਨੇ ਵ੍ਹੱਟਸਐਪ, ਯੂ-ਟਿਊਬ, ਟਵਿੱਟਰ, ਟੈਲੀਗਰਾਮ, ਟੈਲੀਗ੍ਰਾਮ, ਫੇਸਬੁੱਕ ਸਣੇ ਹੋਰ ਪਲੇਟਫਾਰਮ ਬੰਦ ਕਰ ਦਿੱਤੇ ਗਏ ਹਨ। ਟੈਲੀਕਾਮ ਸੰਚਾਲਕਾਂ ਦਾ ਕਹਿਣਾ ਹੈ ਕਿ ਇਸ ਦੇ ਬਹਾਲੀ ਲਈ ਕੋਈ ਵਿਸ਼ੇਸ਼ ਸਮਾਂ-ਸੀਮਾ ਨਹੀਂ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਪਾਬੰਦੀਆਂ ਦੀ ਪੁਸ਼ਟੀ ਕੀਤੀ ਹੈ।

ਦੱਸ ਦਈਏ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਦੂਰਸੰਚਾਰ ਅਥਾਰਟੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ- ਟਵਿੱਟਰ, ਫੇਸਬੁੱਕ, ਵ੍ਹੱਟਸਐਪ, ਯੂ-ਟਿਊਬ ਤੇ ਟੈਲੀਗ੍ਰਾਮ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੈਨ ਕਰਨ ਦੇ ਨਿਰਦੇਸ਼ ਦਿੱਤੇ ਹਨ।ਹਿੰ

ਇਸਤੋਂ ਇਲਾਵਾ ਹਿੰਸਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਇੱਕ ਕੱਟੜਪੰਥੀ ਸੰਸਥਾ ਤਹਿਰੀਕ-ਏ-ਲੈਬਬੈਕ ਪਾਕਿਸਤਾਨ ਦੇ ਮੁਖੀ ਸਾਦ ਰਿਜਵੀ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਪਾਕਿਸਤਾਨ ‘ਚ ਹਿੰਸਾ ਤੇ ਝੜਪਾਂ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 300 ਤੋਂ ਵੱਧ ਪੁਲਿਸਕਰਮੀ ਜ਼ਖਮੀ ਹੋਏ ਹਨ।

Share this Article
Leave a comment