ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਤ ਹੁੰਦੀ ਗੁਰਬਾਣੀ ‘ਤੇ ਨਿੱਜੀ ਚੈਨਲ ਦੇ ਕਬਜ਼ੇ ਨੂੰ ਲੈ ਕੇ ਨਿਊਜਰਸੀ ਤੇ ਨਿਊਯਾਰਕ ਦੀਆਂ ਸਮੂਹ ਗੁਰਦੁਆਰਾਂ ਕਮੇਟੀਆਂ ਵੱਲੋਂ ਮਤੇ ਪਾਸ

TeamGlobalPunjab
2 Min Read

ਨਿਊਜਰਸੀ ਤੇ ਨਿਊਯਾਰਕ ਦੇ ਸਮੂਹ ਗੁਰਦੁਆਰਿਆਂ ਅਤੇ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇਕਤਰਤਾ ਸਭਾ ਕੀਤੀ ਗਈ।

ਇਸ ਸਭਾ ‘ਚ ਨਿਊਜਰਸੀ ਸਿੱਖ ਗੁਰਦੁਆਰਾ ਕਮੇਟੀਆਂ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ।

ਮੀਟਿੰਗ ‘ਚ ਗੁਰਮਤਿ ਸਿਧਾਤਾਂ ਨੂੰ ਮੁੱਖ ਰੱਖ ਕੇ ਗੰਭੀਰ ਚਰਚਾ ਕੀਤੀ ਗਈ ਤੇ ਸਿੱਖ ਵਿਦਵਾਨਾਂ ਨਾਲ ਇਸ ਬਾਰੇ ਸਲਾਹ ਮਸ਼ਵਰਾ ਵੀ ਕੀਤਾ ਗਿਆ। ਗੁਰਮਤਿ ਸਿਧਾਤਾਂ ਦਾ ਮਸਲਾ ਸਿੱਖ ਭਾਵਨਾਵਾਂ ਨਾਲ ਸਿੱਧਾ ਜੁੜਿਆ ਹੋਇਆ ਹੈ ਜੋ ਕਿ ਬਹੁਤ ਹੀ ਸੰਵੇਦਨਸ਼ੀਲ ਹੈ।

- Advertisement -

ਇਸ ਮੀਟਿੰਗ ‘ਚ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਣ ਹੁੰਦੀ ਗੁਰਬਾਣੀ ‘ਤੇ ਇੱਕ ਨਿਜ਼ੀ ਚੈਨਲ “ਪੀ.ਟੀ.ਸੀ” ਵੱਲੋਂ ਕੀਤੇ ਗਏ ਕਬਜ਼ੇ ਨੂੰ ਲੈ ਕੇ ਮੁੱਦੇ ਉਠਾਏ ਗਏ। ਮੀਟਿੰਗ ‘ਚ ਡੂੰਘੀ ਵਿਚਾਰ ਚਰਚਾਂ ਤੋਂ ਬਾਅਦ ਸਰਬਸੰਮਤੀ ਨਾਲ ਕੁਝ ਮਤੇ ਪ੍ਰਵਾਨ ਕੀਤੇ ਗਏ:

ਪ੍ਰਵਾਨ ਕੀਤੇ ਮਤਿਆਂ ‘ਚ ਕਿਹਾ ਗਿਆ ਕਿ ਪੀ.ਟੀ.ਸੀ ਚੈਨਲ ਦੇ ਮੁੱਖੀ ਰਵਿੰਦਰ ਨਰਾਇਣ ਵੱਲੋਂ ਗੁਰਬਾਣੀ ਨੂੰ ਆਪਣੀ ਬੋਧਿਕ ਜਾਇਦਾਦ ਦੱਸਣ ਤੇ ਗੁਰਬਾਣੀ ਦੀ ਘੋਰ ਬੇਅਦਬੀ ਕੀਤੀ ਗਈ ਹੈ।

ਇਹ ਵੀ ਕਿਹਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀ.ਟੀ.ਸੀ. ਚੈਨਲ ਤੇ ਇਸ ਦੇ ਮੁੱਖੀ ਰਵਿੰਦਰ ਨਰਾਇਣ ਖਿਲਾਫ ਗੁਰਬਾਣੀ ਦੀ ਬੇਅਦਬੀ ਕਰਨ ਵਿਰੁੱਧ ਠੋਸ ਕਾਰਵਾਈ ਕਰਵਾਈ ਜਾਵੇ।

ਅੱਗੇ ਇਹ ਵੀ ਕਿਹਾ ਗਿਆ ਕਿ ਪੀ.ਟੀ.ਸੀ ਦੇ ਜਿਸ ਚੈਨਲ ‘ਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ ਉਸ ਚੈਨਲ ‘ਤੇ ਗੁਰਬਾਣੀ ਤੋਂ ਬਾਅਦ ਪੰਜਾਂ ਵਿਕਾਰਾਂ ਨੂੰ ਭੜਕਾਉਣ ਵਾਲੇ ਗੀਤ ਨਾਚ ਵੀ ਦਿਖਾਏ ਜਾਂਦੇ ਹਨ। ਇਸ ਲਈ ਪੀ.ਟੀ.ਸੀ. ਤੋਂ ਗੁਰਬਾਣੀ ਦਾ ਪ੍ਰਸਾਰਣ ਬੰਦ ਕੀਤਾ ਜਾਵੇ।

- Advertisement -

ਇਸ ਤੋਂ ਬਾਅਦ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ, ਕੀਰਤਨ, ਹੁਕਮਨਾਮਾ ਸਾਹਿਬ ਤੇ ਕਥਾ-ਵਿਚਾਰ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਆਪਣਾ ਇੱਕ ਅਲੱਗ ਤੋਂ ਨਿਰੋਲ ਗੁਰਮਤਿ ਚੈਨਲ ਚਲਾਇਆ ਜਾਵੇ ਤੇ ਸ਼੍ਰੋਮਣੀ ਕਮੇਟੀ ਖੁਦ ਇੱਕ ਕੰਟਰੋਲ ਰੂਮ ਬਣਾ ਕੇ ਹਾਈ ਕੁਆਲਿਟੀ ਪ੍ਰਸਾਰਣ ਵੈਬ ਸਰਵਰ, ਯੂ-ਟਿਊਬ ਤੇ ਹੋਰਨਾਂ ਸਾਧਨਾਂ ਰਾਹੀਂ ਪ੍ਰਸਾਰਤ ਕਰੇ ਤੇ ਸੇਵਾ ਭਾਵਨਾ ‘ਚ ਫੇਸਬੁੱਕ, ਵੈਬ-ਸਰਵਰ ਆਦਿ ‘ਤੇ ਪਾਉਣ ਦੀ ਖੁੱਲ੍ਹ ਦਿੱਤੀ ਜਾਵੇ।

Share this Article
Leave a comment