ਨਿਵਾਸੀ ਫੋਰਡ ਸਰਕਾਰ ਤੋਂ ਪੀਲ ਖੇਤਰ ਦੀ ਵਧੇਰੇ ਸਹਾਇਤਾ ਦੀ ਮੰਗ ਕਰਨ ਲਈ ਹੋਏ ਇਕੱਠੇ

TeamGlobalPunjab
3 Min Read

ਬਰੈਂਪਟਨ: ਪੀਲ ਖੇਤਰ ਤੋਂ  ਸਿੱਖਿਆ ਕਰਮਚਾਰੀਆਂ, ਡਾਕਟਰਾਂ, ਮਾਪਿਆਂ ਅਤੇ ਕਮਿਉਨਿਟੀ ਕਾਰਕੁਨਾਂ ਨੇ ਇਕੱਠੇ ਹੋ ਕੇ ਸ਼ਨੀਵਾਰ ਮਿਸੀਸਾਗਾ ਵਿੱਚ  ਫੋਰਡ ਸਰਕਾਰ ਤੋਂ ਵਧੇਰੇ ਸਹਾਇਤਾ ਦੀ ਮੰਗ ਕੀਤੀ ਹੈ।  ਸ਼ਨੀਵਾਰ ਤੱਕ, ਪੀਲ ਖੇਤਰ ਵਿੱਚ ਕੋਵਿਡ 19 ਦੇ  ਕੁੱਲ 95,043 ਕੇਸ ਸਾਹਮਣੇ ਆਏ ਸਨ ਜਿੰਨ੍ਹਾਂ ‘ਚੋਂ 60 ਪ੍ਰਤੀਸ਼ਤ ਬਰੈਂਪਟਨ ਦੇ ਸਨ। ਇਹ ਸਮੂਹ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੀਲ ਪਬਲਿਕ ਹੈਲਥ ਇਮਾਰਤ ਦੇ ਬਾਹਰ ਇਕੱਠਾ ਹੋਇਆ। ਜਿਸ ਵਿਚ ਟੀਕਿਆਂ ਤੱਕ ਵਧੇਰੇ ਤਰਜੀਹ ਪਹੁੰਚ ਅਤੇ 10 ਪੇਡ ਸਿਕ ਡੇਅ ਦਿਨਾਂ ਸਮੇਤ ਜ਼ਰੂਰੀ ਕਰਮਚਾਰੀਆਂ ਲਈ ਵਾਧੂ ਸਹਾਇਤਾ ਸ਼ਾਮਲ ਹੈ।

ਪੈਲੀਅਟਿਵ ਕੇਅਰ ਡਾਕਟਰ ਅਮਿਤ ਆਰੀਆ ਨੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੈਨੂੰ ਜਾਪਦਾ ਹੈ ਕਿ ਸੂਬਾਈ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਦੇ ਸਮਾਨਾਂਤਰ ਬ੍ਰਹਿਮੰਡ ਵਿੱਚ ਰਹਿੰਦੀ ਹੈ ਅਤੇ ਉਹ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਅੱਗੇ ਦੀਆਂ ਲੀਹਾਂ ਉੱਤੇ ਕੀ ਹੋ ਰਿਹਾ ਹੈ।

ਬੁੱਧਵਾਰ ਨੂੰ, ਫੋਰਡ ਸਰਕਾਰ ਨੇ ਸਿਕ ਲੀਵ ਦੀ ਯੋਜਨਾ ਦਾ ਪਰਦਾਫਾਸ਼ ਕੀਤਾ ਜੋ ਸਿਰਫ ਤਿੰਨ ਦਿਨਾਂ ਦੀ ਅਦਾਇਗੀ ਸਹਾਇਤਾ ਪ੍ਰਦਾਨ ਕਰਦਾ ਹੈ। ਪ੍ਰੋਗਰਾਮ, ਜੋ ਕਿ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਬੋਰਡ ਦੁਆਰਾ ਦਿੱਤਾ ਜਾਵੇਗਾ। ਮਾਲਕ ਕਰਮਚਾਰੀਆਂ ਨੂੰ ਪੂਰੇ ਅਤੇ ਪਾਰਟ-ਟਾਈਮ ਤਿੰਨ ਦਿਨਾਂ ਲਈ ਪ੍ਰਤੀ ਦਿਨ 200 ਡਾਲਰ ਤੋਂ ਵਧ ਦਾ  ਭੁਗਤਾਨ ਕਰਨਗੇ। ਉਨਟਾਰੀਓ ਨੇ ਫੈਡਰਲ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ (CRSB)   ਨੂੰ 500 ਡਾਲਰ ਤੋਂ ਵਧਾ ਕੇ 1000 ਡਾਲਰ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਹਾਲਾਂਕਿ ਸੰਘੀ ਸਰਕਾਰ ਇਸ ਵਿਚਾਰ ਪ੍ਰਤੀ ਵਚਨਬੱਧ ਨਹੀਂ ਹੈ। ਇਹ ਪ੍ਰੋਗਰਾਮ 19 ਅਪ੍ਰੈਲ ਤੱਕ ਰੀਟ੍ਰੋਐਕਟਿਵ ਹੈ ਅਤੇ 25 ਸਤੰਬਰ ਤੱਕ ਲਾਗੂ ਰਹੇਗਾ।

ਯੂਨੀਫੋਰ ਕੈਨੇਡਾ ਦੀ ਸਭ ਤੋਂ ਵੱਡੀ ਯੂਨੀਅਨ ਨੇ ਗਲੋਬਲ ਸਿਕ ਲੀਵ ਦੀ ਆਪਣੀ ਮੰਗ ਸਾਹਮਣੇ ਲਿਆਉਣ ਲਈ ਅਸਮਾਨ ‘ਚ ਬੈਨਰ ਲਹਿਰਾਇਆ। ਜੀਟੀਏ ਦੇ ਉੱਪਰ ਇੱਕ ਬੈਨਰ ਉਡਾਇਆ ਜਿਸ ਵਿੱਚ ‘ਪੇਡ ਸਿਕ ਡੇਜ਼ ਨਾਓ’ ਲਿਖਿਆ ਹੋਇਆ ਸੀ। ਇਹ ਜਹਾਜ਼ ਓਸ਼ਾਵਾ ਤੋਂ ਟੋਰਾਂਟੋ ਦੇ ਉੱਪਰ ਅਤੇ ਬਰੈਂਪਟਨ ਲਈ “ਇਟੋਕੋਕ ਨੌਰਥ ਵਿੱਚ ਇੱਕ ਵਿਸ਼ੇਸ਼ ਟੂਰ” ਲੈ ਕੇ ਉੱਡਿਆ ਜਿਥੇ ਪ੍ਰੀਮੀਅਰ ਡੱਗ ਫੋਰਡ ਦਾ ਘਰ ਹੈ।ਓਨਟਾਰੀਓ ਦੇ ਯੂਨੀਫੋਰ ਰੀਜਨਲ ਡਾਇਰੈਕਟਰ ਨੂਰੀਨ ਰਿਜ਼ਵੀ ਨੇ ਕਿਹਾ ਪਿਛਲੇ ਸਾਲ ਤੋਂ ਯੂਨੀਫੋਰ ਅਤੇ ਸਾਡੇ ਮੈਂਬਰਾਂ ਨੇ ਪੱਤਰ ਲਿਖ ਕੇ, ਕਾਲਾਂ ਰਾਹੀਂ, MPPS  ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੇ ਸਾਰੇ ਕਾਮਿਆਂ ਲਈ ਪੱਕੇ ਤਨਖਾਹ ਵਾਲੀਆਂ ਸਿਕ ਲੀਵ ਲਈ ਹਰ ਕੋਸ਼ਿਸ਼ ਕੀਤੀ।

- Advertisement -

 

Share this Article
Leave a comment