ਬਠਿੰਡਾ ‘ਚ ਚਲਦੀ ਸਕੂਲ ਵੈਨ ‘ਚੋਂ ਡਿੱਗੀ ਬੱਚੀ

Rajneet Kaur
2 Min Read

ਬਠਿੰਡਾ : ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਕੂਲ ਵੈਨ ਮਾਲਕ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ ਜਿਥੇ ਚੱਲਦੀ ਵੈਨ ਵਿਚੋਂ ਇਕ ਬੱਚੀ ਡਿੱਗ ਗਈ। ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਬਚ ਗਿਆ।ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਠਾ ਗੁਰੂ ‘ਚ ਇਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਇਕ ਬੱਚੀ ਸੜਕ ‘ਤੇ ਡਿੱਗ ਗਈ। ਬੱਚੀ ਦੇ ਡਿੱਗਣ ਦੇ ਬਾਵਜੂਦ ਡਰਾਈਵਰ ਵੈਨ ਚਲਾਉਂਦਾ ਰਿਹਾ। ਇਸ ਦੌਰਾਨ ਸੜਕ ‘ਤੇ ਡਿੱਗੀ ਬੱਚੀ ਖੁਦ ਹੀ ਉੱਠ ਕੇ ਵੈਨ ਦੇ ਪਿੱਛੇ ਭੱਜੀ।

ਸਕੂਲੀ ਵੈਨ ਤੋਂ ਇਸ ਤਰ੍ਹਾਂ ਬੱਚੀ ਦੇ ਬਾਹਰ ਡਿਗਣ ਨਾਲ ਬਠਿੰਡਾ ਟ੍ਰੈਫਿਕ ਪੁਲਿਸ ‘ਤੇ ਵੀ ਸਵਾਲ ਉਠਦਾ ਹੈ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਇਨ੍ਹਾਂ ਓਵਰਲੋਡਿੰਗ ਕਰਨ ਵਾਲੇ ਆਟੋ ਜਾਂ ਵੈਨ ਚਾਲਕਾਂ ‘ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ।

ਦਸ ਦਈਏ ਕਿ ਜਦੋਂ ਬੱਚੀ ਖੁਧ ਖੜੀ ਹੋਕੇ ਭੱਜਣ ਲੱਗੀ ਤਾਂ ਵੈਨ ‘ਚ ਬੈਠਿਆਂ ਬਚਿਆਂ ਨੇ ਡਰਾਈਵਰ ਨੂੰ ਦਸਿਆ। ਇਸ ਮਗਰੋਂ ਉਸ ਨੇ ਵੈਨ ਰੋਕੀ ਤੇ ਫਿਰ ਉਸ ਨੂੰ ਬਿਠਾਇਆ। ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਇਹ ਘਟਨਾ ਕੈਦ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment