ਚੰਡੀਗੜ੍ਹ : ਇੰਨੀ ਦਿਨੀਂ ਪ੍ਰਸਿੱਧ ਪੰਜਾਬੀ ਗਾਇਕਾਂ ਦੇ ਨਾਲ ਵਿਵਾਦ ਲਗਾਤਾਰ ਵਧਦੇ ਹੀ ਜਾ ਰਹੇ ਹਨ। ਜੇਕਰ ਗੱਲ ਕਰੀਏ ਸਿੱਧੂ ਮੂਸੇ ਵਾਲਾ ਅਤੇ ਗੁਰਦਾਸ ਮਾਨ ਦੀ ਤਾਂ ਇਨ੍ਹਾਂ ਦਾ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਸਿੱਧੂ ਮੂਸੇ ਵਾਲੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਉਸ ਦੀ ਮਾਤਾ ਤੋਂ ਵੀ ਮਾਫੀ ਮੰਗਵਾਈ ਸੀ। ਇਸ ਤੋਂ ਬਾਅਦ ਹੁਣ ਪ੍ਰਸਿੱਧ ਪੰਜਾਬੀ ਗਾਇਕ ਰੇਸ਼ਮ ਅਨਮੋਲ ਨੇ ਵੀ ਗੁਰਦਾਸ ਮਾਨ ਅਤੇ ਸਿੱਧੂ ਮੂਸੇ ਵਾਲੇ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਰੇਸ਼ਮ ਅਨਮੋਲ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ ਅੱਜ ਜਿਨ੍ਹਾਂ ਜੋਰ ਸਿੱਧੂ ਮੂਸੇ ਵਾਲੇ ਦੀ ਮਾਤਾ ਤੋਂ ਮਾਫੀ ਮੰਗਵਾਉਣ ਲਈ ਲਗਾਇਆ ਗਿਆ ਕਾਸ਼ ਉੰਨਾ ਹੀ ਜੋਰ ਅੱਜ ਗੁਰਬਾਣੀ ਦੀ ਬੇਅਦਬੀ ਅਤੇ ਮਾੜੇ ਲੀਡਰਾਂ ਖਿਲਾਫ ਲਾਇਆ ਹੁੰਦਾ।
ਰੇਸ਼ਮ ਅਨਮੋਲ ਨੇ ਗੁਰਦਾਸ ਮਾਨ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਜ ਗੁਰਦਾਸ ਮਾਨ ਵਿਰੁੱਧ ਜੋਰ ਲਾਇਆ ਜਾ ਰਿਹਾ ਹੈ ਕਿ ਕਾਸ਼ ਉਸੇ ਤਰ੍ਹਾਂ ਜੋਰ ਪੰਜਾਬ ਵਿੱਚ ਚਿੱਟੇ ਦਾ ਅਤੇ ਚਿੱਟਾ ਵੇਚਣ ਵਾਲਿਆਂ ਦਾ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਪੰਜਾਬੀ ਬੋਲਣ ਵਾਲੇ ਕਈ ਘਰ ਬਚ ਜਾਣੇ ਸਨ।
https://www.facebook.com/reshamsinghanmolmusic/videos/1390251654476166/