ਨਾਮੀ ਅਦਾਕਾਰ, ਲੇਖਕ ਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਹੋਇਆ ਦੇਹਾਂਤ

TeamGlobalPunjab
1 Min Read

ਚੰਡੀਗੜ੍ਹ: ਪੰਜਾਬੀ ਫ਼ਿਲਮਾਂ ਦੇ ਨਾਮੀ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿਖੇ ਆਖਰੀ ਸਾਹ ਲਏ। ਸੁਖਜਿੰਦਰ ਸ਼ੇਰਾ 17 ਅਪ੍ਰੈਲ ਨੂੰ ਯੁਗਾਂਡਾ ਆਪਣੇ ਇਕ ਦੋਸਤ ਕੋਲ ਗਏ ਸਨ ਜਿੱਥੇ ਉਹ ਬਿਮਾਰ ਹੋ ਗਏ ਤੇ ਬੀਤੇ ਦਿਨੀਂ ਉਨ੍ਹਾਂ ਦੀ ਮੌਤ ਹੋ ਗਈ।

ਉੱਥੇ ਹੀ ਪਰਿਵਾਰ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਵਤਨ ਲਿਆਉਣ ਲਈ ਅਪੀਲ ਕੀਤੀ ਗਈ ਹੈ।

ਸੁਖਜਿੰਦਰ ਸ਼ੇਰਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਲਿਕ ਦੇ ਰਹਿਣ ਵਾਲੇ ਹਨ। ਸੁਖਜਿੰਦਰ ਸ਼ੇਰਾ ਨੇ ਅਦਾਕਾਰ ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’ ‘ਚ ਬਤੌਰ ਅਦਾਕਾਰ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ‘ਜੱਟ ਤੇ ਜ਼ਮੀਨ’ ਫਿਲਮ ਸੁਪਰ ਡੁਪਰ ਹਿੱਟ ਹੋਈ ਸੀ।

Share this Article
Leave a comment