BREAKING : ਦੇਸ਼ ਵਿੱਚ ਨਹੀਂ ਹੋਣਗੇ ਆਈਪੀਐੱਲ-21 ਦੇ ਬਾਕੀ ਮੈਚ : ਸੌਰਵ ਗਾਂਗੁਲੀ

TeamGlobalPunjab
1 Min Read

ਕੋਲਕਾਤਾ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਈਪੀਐਲ-2021 ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੀ-20 ਲੀਗ ਦੇ ਬਾਕੀ ਦੇ ਮੁਕਾਬਲੇ ਦੇਸ਼ ਵਿਚ ਨਹੀਂ ਹੋਣਗੇ।

ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਇਹ ਦੱਸਣਾ ਬਹੁਤ ਜਲਦੀ ਹੋਵੇਗਾ ਕਿ ਬਾਕੀ ਦੇ ਮੈਚ ਕਦੋਂ ਹੋਣਗੇ । ਪਿਛਲੇ ਦਿਨੀਂ ਆਈਪੀਐਲ ਦੇ ਬਾਕੀ ਮੈਚ ਕੋਰੋਨਾ ਦੇ ਕਾਰਨ ਮੁਲਤਵੀ ਕਰ ਦਿੱਤੇ ਗਏ ਸਨ।

ਆਈਪੀਐਲ-2021 ਦੇ 60 ਵਿਚੋਂ 29 ਮੈਚ ਹੋਏ ਹਨ । 31 ਮੈਚ ਹੋਣੇ ਬਾਕੀ ਹਨ। ਜੇਕਰ ਲੀਗ ਦੇ ਬਾਕੀ ਮੈਚ ਨਹੀਂ ਹੁੰਦੇ ਹਨ ਤਾਂ ਬੋਰਡ ਨੂੰ ਤਕਰੀਬਨ 2500 ਕਰੋੜ ਰੁਪਏ ਦਾ ਨੁਕਸਾਨ ਸਹਿਣਾ ਪਏਗਾ। ਦੱਸ ਦਈਏ ਕਿ ਕਈ ਟੀਮਾਂ ਦੇ ਖਿਡਾਰੀ ਕੋਰੋਨਾ ਦੀ ਲਪੇਟ ਵਿਚ ਆ ਗਏ ਸਨ, ਜਿਸ ਤੋਂ ਬਾਅਦ ਕਈ ਖਿਡਾਰੀਆਂ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ।

ਸੌਰਵ ਗਾਂਗੁਲੀ ਨੇ ਦੱਸਿਆ ਕਿ 14 ਦਿਨਾਂ ਦੇ ਕੁਆਰੰਟੀਨ ਕਾਰਨ ਖਿਡਾਰੀਆਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਨੂੰ ਸੰਭਾਲਣਾ ਮੁਸ਼ਕਲ ਹੈ । ਪਰ ਇਹ ਕਹਿਣਾ ਵੀ ਮੁਸ਼ਕਲ ਹੈ ਕਿ ਬਾਕੀ ਮੈਚ ਕਦੋਂ ਹੋਣਗੇ।

ਦੱਸਣਯੋਗ ਹੈ ਕਿ ਇੰਗਲੈਂਡ, ਸ਼੍ਰੀਲੰਕਾ, ਆਸਟਰੇਲੀਆ ਅਤੇ ਯੂਏਈ ਟੀ -20 ਲੀਗ ਦੇ ਬਾਕੀ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕਰ ਚੁੱਕੇ ਹਨ । ਪਿਛਲੇ ਸਾਲ ਆਈਪੀਐਲ ਦੇ ਮੈਚ ਦੁਬਈ ਵਿੱਚ ਹੋਏ ਸਨ।

- Advertisement -
Share this Article
Leave a comment