ਡਰੱਗ ਕੇਸ ‘ਚ ਸਿੱਧੂ ਖ਼ਿਲਾਫ਼ ਫ਼ੌਜਦਾਰੀ ਮਾਣਹਾਨੀ ਦੀ ਪਟੀਸ਼ਨ ਦਾਇਰ; ਭਲਕੇ ਹੋਵੇਗੀ ਸੁਣਵਾਈ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਡਰੱਗ ਮਾਮਲੇ ਬਾਰੇ ਪਟੀਸ਼ਨ ਦੀਆਂ ਤਾਰੀਖ਼ਾਂ ਤੋਂ ਪਹਿਲਾਂ ਕੀਤੇ ਜਾਂਦੇ ਟਵੀਟਸ ਦੇ ਆਧਾਰ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਪਰਮਪ੍ਰੀਤ ਸਿੰਘ ਬਾਜਵਾ ਨੇ ਸਿੱਧੂ ਦੇ ਖਿਲਾਫ਼ ਇਕ ਫ਼ੌਜਦਾਰੀ ਮਾਣਹਾਨੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ।

ਬਾਜਵਾ ਨੇ ਸਿੱਧੂ ਦੇ ਖ਼ਿਲਾਫ਼ ਫ਼ੌਜਦਾਰੀ ਮਾਣਹਾਨੀ ਦੀ ਪਟੀਸ਼ਨ ਪਾ ਕੇ ਸਿੱਧੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਪਟੀਸ਼ਨ ‘ਚ ਬਾਜਵਾ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਕੇਸ ਮਜ਼ਬੂਤ ਹੈ ਅਤੇ ਸਿੱਧੂ ’ਤੇ ਇਸ ਮਾਮਲੇ ਵਿੱਚ ਕਾਰਵਾਈ ਅਤੇ ਉਨ੍ਹਾਂ ਦੀ ਇਸ ਮਾਮਲੇ ਵਿੱਚ ‘ਕਨਵਿਕਸ਼ਨ’ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਮਾਮਲੇ ‘ਤੇ ਮੁੱਢਲੀ ਸੁਣਵਾਈ ਕੱਲ੍ਹ ਨਵੰਬਰ 16 ਨੂੰ ਏਜੀ ਹਰਿਆਣਾ ਕੋਲ 11 ਵਜੇ ਹੋਵੇਗੀ।

- Advertisement -

Share this Article
Leave a comment