ਰੀਨਾ ਰਾਏ ਨੇ ਦੀਪ ਸਿੱਧੂ ਨਾਲ ਸੋਸ਼ਲ ਮੀਡੀਆ ‘ਤੇ ਪਾਈਆਂ ਤਸਵੀਰਾਂ ਕੀਤੀਆਂ ਡੀਲੀਟ

TeamGlobalPunjab
2 Min Read

ਨਿਊਜ਼ ਡੈਸਕ: ਦੀਪ ਸਿੱਧੂ ਦੀ ਕਾਰ ਹਾਦਸੇ ਵਿੱਚ ਹੋਈ ਅਚਾਨਕ ਮੌਤ ਨੇ ਸਭ ਨੂੰ ਦੁਖੀ ਕਰ ਦਿੱਤਾ ਹੈ। ਉਸਦਾ ਪਰਿਵਾਰ, ਦੋਸਤ, ਪ੍ਰਸ਼ੰਸਕ, ਹਰ ਕੋਈ ਸੋਗ ਵਿੱਚ ਹੈ।

ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਦੀਪ ਸਿੱਧੂ ਦੀ ਯਾਦ ਵਿੱਚ ਇੱਕ ਪੋਸਟ ਸਾਂਝੀ ਕੀਤੀ ਸੀ। ਕੁ ਉਸਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਮਰਹੂਮ ਅਭਿਨੇਤਾ ਲਈ ਇੱਕ ਬਹੁਤ ਭਾਵੁਕ ਪੋਸਟ ਲਿਖੀ, ਜਿਸ ਵਿੱਚ ਉਸਨੇ ਦੱਸਿਆ ਕਿ ਕਿਵੇਂ ਦੋਵਾਂ ਨੇ ਇਕੱਠੇ ਭਵਿੱਖ ਦਾ ਸੁਪਨਾ ਦੇਖਿਆ, ਅਤੇ ਕਿਵੇਂ ਉਹੀ ਸੁਪਨਾ ਟੁਕੜਿਆਂ ਵਿੱਚ ਟੁੱਟ ਗਿਆ।

ਦੱਸ ਦੇਈਏ ਕਿ ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ ‘ਤੇ ਅਦਾਕਾਰ ਨਾਲ ਕੁੱਝ ਤਸਵੀਰਾਂ ਸਾਂਝੀਆ ਕਰ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਮਰਹੂਮ ਅਦਾਕਾਰ ਨਾਲ ਆਪਣੇ ਭਵਿੱਖ ਦਾ ਸੁਪਨਾ, ਅਤੇ ਕਿਵੇਂ ਉਹ ਸੁਪਨਾ ਟੁਕੜਿਆਂ ਵਿੱਚ ਟੁੱਟ ਗਿਆ ਇਸ ਬਾਰੇ ਦੱਸਿਆ ਹੈ। ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਰੋਮਾਂਟਿਕ ਤਸਵੀਰਾਂ ਸਾਂਝੀਆ ਕਰ ਲਿਖਿਆ, ‘ਮੈਂ ਟੁੱਟ ਗਈ ਹਾਂ ਅਤੇ ਅੰਦਰ ਤੋਂ ਮਰ ਚੁੱਕੀ ਹਾਂ। ਕਿਰਪਾ ਕਰਕੇ ਆਪਣੀ ਆਤਮਾ ਦੇ ਨਾਲ ਵਾਪਸ ਆ ਜਾਓ, ਜੋ ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਮੈਨੂੰ ਪੂਰੀ ਜ਼ਿੰਦਗੀ ਕਦੇ ਛੱਡ ਕੇ ਨਹੀਂ ਜਾਓਗੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੇਰੀ ਜਾਨ। ਤੁਸੀ ਮੇਰੇ ਦਿਲ ਦੀ ਧੜਕਨ ਹੋ। ਜਦੋਂ ਮੈਂ ਅੱਜ ਹਸਪਤਾਲ ਦੇ ਬੈੱਡ ‘ਤੇ ਲੇਟੀ ਸੀ, ਤਾਂ ਮੈਂ ਤੁਹਾਨੂੰ ਸੁਣ ਰਹੀ ਸੀ, ਜਿਵੇਂ ਕਿ ਤੁਸੀਂ ਮੇਰੇ ਕੰਨ ਕੋਲ ਆ ਕੇ ਮੈਨੂੰ ਆਈ ਲਵ ਯੂ ਕਹਿ  ਰਹੇ ਹੋ।

ਪਰ ਹੁਣ ਰੀਨਾ ਰਾਏ ਨੇ ਉਹ ਪੋਸਟ ਡਿਲੀਟ ਕਰ ਦਿੱਤੀ ਹੈ।  ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਨੂੰ ਕਿਉਂ ਹਟਾ ਦਿੱਤਾ, ਇਸ ਬਾਰੇ ਖੁਲਾਸਾ ਨਹੀ ਹੋ ਪਾਇਆ ਹੈ।

- Advertisement -

 

Share this Article
Leave a comment