ਲਾਲ ਕਿਲ੍ਹਾ ਹਿੰਸਾ : ਗ੍ਰਿਫ਼ਤਾਰ ਇਕਬਾਲ ਸਿੰਘ ਦੀ ਜ਼ਮਾਨਤ ਹੋਈ ਮਨਜ਼ੂਰ

TeamGlobalPunjab
1 Min Read

ਨਵੀਂ ਦਿੱਲੀ :- ਲਾਲ ਕਿਲ੍ਹੇ ਦੇ ਮਾਮਲੇ ’ਚ ਗ੍ਰਿਫ਼ਤਾਰ ਇਕਬਾਲ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ।  ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ 26 ਜਨਵਰੀ ਦੀ ਘਟਨਾ ਦੇ ਮਾਮਲੇ ’ਚ ਦਰਜ ਕੀਤੀ ਗਈ ਐੱਫਆਰਆਈ ਤਹਿਤ ਇਕਬਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ ਮੂਲ ਰੂਪ ‘ਚ ਲੁਧਿਆਣਾ ਦੇ ਰਹਿਣ ਵਾਲੇ ਹਨ।

ਦੱਸ ਦਈਏ ਦੋਹਾਂ ਆਗੂਆਂ ਨੇ ਦੱਸਿਆ ਕਮੇਟੀ ਵੱਲੋਂ ਹੋਰਨਾਂ ਨੌਜਵਾਨਾਂ ਤੇ ਕਿਸਾਨਾਂ ਵਾਂਗ ਹੀ ਇਹਨਾਂ ਦੇ ਕੇਸ ਦੀ ਵੀ ਨਿਰੰਤਰ ਪੈਰਵਈ ਕੀਤੀ ਜਾ ਰਹੀ ਸੀ। ਅਦਾਲਤ ’ਚ ਦਿੱਲੀ ਕਮੇਟੀ ਦੀ ਲੀਗਲ ਟੀਮ ਦੇ ਮੁਖੀ ਜਗਦੀਪ ਸਿੰਘ ਕਾਹਲੋਂ, ਵਰਿੰਦਰ ਸੰਧੂ, ਜਸਪ੍ਰੀਤ ਸਿੰਘ ਰਾਏ ਤੇ ਜਸਦੀਪ ਸਿੰਘ ਢਿੱਲੋਂ ਵੱਲੋਂ ਲਗਾਤਾਰ ਯਤਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਤੇ ਉਹ ਹੁਣ ਕੱਲ੍ਹ ਜੇਲ੍ਹ ’ਚੋਂ ਰਿਹਾਅ ਹੋ ਜਾਣਗੇ।

ਇਸਤੋਂ ਇਲਾਵਾ ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ’ਤੇ ਕੱਲ੍ਹ ਅਦਾਲਤ ’ਚ ਸੁਣਵਾਈ ਹੋਵੇਗੀ। ਜਿਹੜੇ ਬਾਕੀ ਕੁਝ ਨੌਜਵਾਨ ਜੇਲ੍ਹਾਂ ’ਚ ਬੰਦ ਹਨ, ਉਨ੍ਹਾਂ ਦੀ ਰਿਹਾਈ ਵੀ ਜਲਦੀ ਹੀ ਹੋ ਜਾਵੇਗੀ ਤੇ ਕਮੇਟੀ ਦੀ ਲੀਗਲ ਟੀਮ ਇਸ ਵਾਸਤੇ ਪੂਰੀ ਮਿਹਨਤ ਕਰ ਰਹੀ ਹੈ।

TAGGED: , , ,
Share this Article
Leave a comment