ਅਮਰੀਕਾ : ਮਿਸੀਸਿਪੀ ਇਲਾਕੇ ਅੰਦਰ ਘਰ ‘ਚ ਅੱਗ ਲੱਗਣ ਕਾਰਨ 7 ਮੌਤਾਂ, ਇੱਕ ਜ਼ਖਮੀ

TeamGlobalPunjab
1 Min Read

ਕਲਿੰਟਨ (ਅਮਰੀਕਾ) : ਇੱਥੋਂ ਦੇ ਮਿਸੀਸਿਪੀ ਏਰੀਆ ‘ਚ ਇੱਕ ਘਰ ਅੰਦਰ ਅੱਗ ਲੱਗਣ ਕਾਰਨ ਮਾਂ ਸਮੇਤ ਛੇ ਬੱਚਿਆ ਦੀ ਮੌਤ ਹੋ ਗਈ ਹੈ ਜਦੋਂ ਕਿ ਬੱਚਿਆਂ ਦਾ ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਦੇਰ ਰਾਤ 12 ਵਜੇ ਵਾਪਰੀ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਬੱਚਿਆਂ ਦੇ ਪਿਤਾ ਨੇ ਆਪਣੇ ਪਰਿਵਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਅਤੇ ਇਸ ਦੌਰਾਨ ਖੁਦ ਵੀ ਜ਼ਖਮੀ ਹੋ ਗਏ।

ਰਿਪੋਰਟਾਂ ਮੁਤਾਬਿਕ ਬੱਚਿਆਂ ਦਾ ਪਿਤਾ ਜ਼ਖਮੀ ਹੋਣ ਦੇ ਬਾਵਜੂਦ ਵੀ ਇੰਨਾ ਭਾਵੁਕ ਹੋ ਗਿਆ ਸੀ ਕਿ ਉਹ ਘਟਨਾ ਵਾਲੇ ਸਥਾਨ ਤੋਂ ਹਸਪਤਾਲ ਜਾਣ ਲਈ ਵੀ ਤਿਆਰ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਹਾਦਸੇ ਵਿੱਚ ਬ੍ਰਿਟਨੀ ਪ੍ਰੈਸਲੀ (Brittney Presley, 33) , ਬਰੁੱਕਸ਼ਾਇਰ (‪Landon Brookshire, 15‬), ਲੇਨ ਪ੍ਰੈਸਲੀ (‪Lane Presley, 13), ਲਾਸਨ ਪ੍ਰੈਸਲੀ (Lawson Presley, 12,‬), ਗ੍ਰੇਸਨ ਪ੍ਰੈਸਲੀ (Grayson Presley, 6‬,), ਮੈਲਕਮ ਪ੍ਰੈਸਲੀ (Malcom Presley, 4‬,) ਅਤੇ ਫੈਲੀਸਿਟੀ ਪ੍ਰੈਸਲੀ (Felicity Presley, 1‬.) ਦੀ ਮੌਤ ਹੋ ਗਈ ਹੈ।

Share this Article
Leave a comment