ਪਹਿਲੇ ਵਿਸ਼ਵ ਯੁੱਧ ‘ਚ ਲੜੇ 3,20,000 ਪੰਜਾਬੀ ਜਵਾਨਾਂ ਦਾ ਮਿਲਿਆ ਰਿਕਾਰਡ, ਦੇਖੋ ਤਸਵੀਰਾਂ

TeamGlobalPunjab
1 Min Read

ਲਾਹੌਰ : ਪਹਿਲੇ ਵਿਸ਼ਵ ਯੁੱਧ ‘ਚ ਲੜੇ 3 ਲੱਖ 20 ਹਜ਼ਾਰ ਪੰਜਾਬੀ ਜਵਾਨਾਂ ਦੇ ਰਿਕਾਰਡ ਬਰਤਾਨਵੀ ਇਤਿਹਾਸਕਾਰਾਂ ਨੂੰ ਲਾਹੌਰ ਦੇ ਅਜਾਇਬ ਘਰ ‘ਚੋਂ ਮਿਲੇ ਹਨ। ਇਹ ਦਸਤਾਵੇਜ਼ 97 ਸਾਲਾਂ ਤੋਂ ਅਜਾਇਬ ਘਰ ‘ਚ ਪਏ ਸਨ ਜੋ ਅੱਜ ਤੱਕ ਕਿਸੇ ਦੇ ਧਿਆਨ ‘ਚ ਨਹੀਂ ਆਏ। ਇਨ੍ਹਾਂ ਦਸਤਾਵੇਜ਼ਾਂ ਵਿੱਚ ਪੰਜਾਬ ਅਤੇ ਆਸ ਪਾਸ ਦੇ ਜਵਾਨਾਂ ਦੇ ਨਾਂ ਦਿੱਤੇ ਗਏ ਹਨ।

ਦਸਤਾਵੇਜ਼ਾਂ ਵਿੱਚ ਮਿਲੀਆਂ ਫੋਟੋਆਂ ਨੂੰ ਡਿਜੀਟਾਈਜ਼ ਕਰਕੇ ਵੈਬਸਾਈਟ ‘ਤੇ ਅਪਲੋਡ ਕੀਤਾ ਜਾ ਰਿਹਾ ਹੈ। ਪੰਜਾਬੀ ਮੂਲ ਦੇ ਕੁਝ ਬਰਤਾਨਵੀ ਪਰਿਵਾਰਾਂ ਨੇ ਰਿਕਾਰਡ ‘ਚ ਦਰਜ ਜਵਾਨਾਂ ਅਤੇ ਉਨ੍ਹਾਂ ਦੇ ਪਿਤਾ, ਪਿੰਡ ਅਤੇ ਰੈਜੀਮੈਂਟ ਦੇ ਨਾਂ ਨਾਲ ਅਪਣੇ ਪੁਰਖਿਆਂ ਦੀ ਪਛਾਣ ਕੀਤੀ ਹੈ।

- Advertisement -

ਇਹ ਜਵਾਨ ਅਰਬ ਦੇਸ਼ਾਂ, ਪੂਰਬੀ ਅਫ਼ਰੀਕਾ, ਗੈਲੀਪੋਲੀ ਆਦਿ ‘ਚ ਹੋਏ ਯੁੱਧਾਂ ‘ਚ ਸ਼ਾਮਲ ਸਨ। ਕਈ ਪਰਿਵਾਰਾਂ ਨੇ 100-100 ਸਾਲ ਪੁਰਾਣੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਦਿਲਚਸਪ ਕਿੱਸੇ ਵੀ ਸਾਂਝੇ ਕੀਤੇ।

ਦਸਤਾਵੇਜ਼ ਡਿਜੀਟਾਈਜ਼ ਕਰ ਰਹੇ ਯੂਕੇ ਪੰਜਾਬ ਹੈਰੀਟੇਜ ਮੁਤਾਬਕ 45 ਹਜ਼ਾਰ ਰਿਕਾਰਡ ਤਾਂ ਸਿਰਫ ਜਲੰਧਰ, ਲੁਧਿਆਣਾ ਅਤੇ ਸਿਆਲਕੋਟ ਦੇ ਜਵਾਨਾਂ ਦੇ ਹਨ।

ਇਨ੍ਹਾਂ ਦਸਤਾਵੇਜ਼ਾਂ ਨੂੰ ਪੰਜਾਬ ਸਰਕਾਰ ਨੇ ਪਹਿਲਾ ਵਿਸ਼ਵ ਯੁੱਧ ਪੂਰਾ ਹੋਣ ਤੋਂ ਬਾਅਦ 1919 ‘ਚ ਤਿਆਰ ਕਰਵਾਇਆ ਸੀ। ਇਨ੍ਹਾਂ ਵਿਚ 26 ਹਜ਼ਾਰ ਪੰਨੇ ਹਨ, ਜਿਸ ਵਿਚੋਂ ਕੁਝ ’ਤੇ ਛਪਾਈ ਅਤੇ ਕੁਝ ’ਤੇ ਹੱਥ ਨਾਲ ਲਿਖੇ ਨਾਮ ਅਤੇ ਬਾਕੀ ਜਾਣਕਾਰੀਆਂ ਦਰਜ ਹਨ।

- Advertisement -

Share this Article
Leave a comment