ਅਮਰੀਕੀ ਚੋਣਾਂ ‘ਚ ਬਾਇਡਨ ਦੀ ਜਿੱਤ ਦੇ ਕੀ ਰਹੇ ਵੱਡੇ ਕਾਰਨ ਤੇ ਕਿਉਂ ਹਾਰੇ ਟਰੰਪ?

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡਨ ਨੇ 7.4 ਕਰੋੜ ਤੋਂ ਵੱਧ ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਰਾਜਨੀਤੀ ਨੂੰ ਆਪਣੀ ਜ਼ਿੰਦਗੀ ਦੇ 50 ਸਾਲ ਦੇਣ ਵਾਲੇ ਬਾਇਡਨ ਹਮੇਸ਼ਾ ਅਮਰੀਕਾ ਦਾ ਰਾਸ਼ਟਰਪਤੀ ਬਣਨ ਦਾ ਸਪਨਾ ਦੇਖਦੇ ਰਹੇ ਹਨ।

ਹਾਲਾਂਕਿ ਬਰਾਕ ਓਬਾਮਾ ਦੇ ਕਾਰਜਕਾਲ ‘ਚ ਜੋ ਬਾਇਡਨ 2008 ਤੋਂ ਲੈ ਕੇ 2016 ਤਕ ਉਪ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਪਰ ਉਹਨਾਂ ਦੀ ਇੱਕ ਹੀ ਇੱਛਾ ਸੀ ਕਿ ਵ੍ਹਾਈਟ ਹਾਊਸ ਦੀਆਂ ਪੌੜੀਆਂ ਚੜੀਆਂ ਜਾਣ, ਜੋ ਅੱਜ 77ਵੇਂ ਸਾਲ ‘ਚ ਪੂਰੀ ਹੋਈ ਹੈ। ਬਾਇਡਨ ਦੇ ਚੋਣ ਜਿੱਤਣ ਦੇ ਕੀ ਕੀ ਕਾਰਨ ਰਹੇ ਹਨ। ਉਹਨਾਂ ‘ਤੇ ਵੀ ਇੱਕ ਨਜ਼ਰ ਮਾਰਦੇ ਹਾਂ

ਬਾਇਡਨ ਦੀ ਜਿੱਤ ਦਾ ਸ਼ਾਇਦ ਕੋਰੋਨਾ ਮਹਾਮਾਰੀ ਵੱਡਾ ਕਾਰਨ ਬਣਿਆ ਹੋਵੇ, ਜਿਸ ‘ਤੇ ਹਾਲੇ ਤਕ ਅਮਰੀਕਾ ‘ਚ ਕੰਟ੍ਰੋਲ ਨਹੀਂ ਹੋ ਸਕਿਆ ਹੈ। ਕਿਉਂਕਿ ਅਮਰੀਕੀਆਂ ਦਾ ਜੀਵਨ ਅਤੇ 2020 ਦੀ ਰਾਜਨੀਤੀ ਕੋਰੋਨਾ ਨੇ ਬਦਲ ਦਿੱਤੀ ਹੈ। ਬਾਇਡਨ ਨੇ ਆਪਣੇ ਚੋਣ ਪ੍ਰਚਾਰ ‘ਚ ਮੁੱਖ ਕੋਰੋਨਾ ਮਹਾਮਾਰੀ ਨੂੰ ਹੀ ਰੱਖਿਆ ਸੀ। ਜਿਸ ਤਹਿਤ ਉਹਨਾਂ ਨੇ ਮੌਜੂਦਾ ਰਾਸ਼ਟਰਪਤੀ ਟਰੰਪ ਨੂੰ ਵੀ ਖੂਬ ਘੇਰਿਆ ਸੀ। ਬਾਇਡਨ ਨੇ ਸਾਫ਼ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਦਾ ਮਹਾਮਾਰੀ ਖਿਲਾਫ਼ ਲੜਨ ਦਾ ਤਰੀਕਾ ਸਹੀ ਨਹੀਂ ਹੈ। ਇਸ ਨਾਲ ਦੇਸ਼ ‘ਚ ਕਾਫ਼ੀ ਮੌਤਾਂ ਹੋਈਆਂ ਹਨ।

ਅਮਰੀਕੀ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਬਾਇਡਨ ਕੈਂਪੇਨ ਨੇ ਟੀਵੀ ‘ਤੇ ਇੱਕ ਵਿਗਿਆਪਨ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਬਾਇਡਨ ਦੀ ਨਾਮਜ਼ਦਗੀ ਵੇਲੇ ਦੀ ਸਪੀਚ ਰੱਖੀ ਗਈ ਸੀ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਚੋਣ ਅਮਰੀਕਾ ਦੀ ਆਤਮਾ ਦੀ ਲੜਾਈ ਹੈ। ਇਹ ਇੱਕ ਮੌਕਾ ਹੈ ਕਿ ਦੇਸ਼ ਪਿੱਛਲੇ ਚਾਰ ਸਾਲਾ ਤੋਂ ਚੱਲਦੀ ਆ ਰਹੀ ਬਟਵਾਰੇ ਦੀ ਨੀਤੀ ਨੂੰ ਬਦਲਿਆ ਜਾ ਸਕੇ।

- Advertisement -

Share this Article
Leave a comment