RBI ਦੀ ਵੱਡੀ ਕਾਮਯਾਬੀ, ਬ੍ਰਿਟੇਨ ਤੋਂ ਵਾਪਸ ਲਿਆਂਦਾ 100 ਟਨ ਸੋਨਾ, ਜਾਣੋ ਕਿੱਥੇ ਰੱਖਿਆ ਜਾਵੇਗਾ ਇੰਨਾ ਵੱਡਾ ਭੰਡਾਰ

Prabhjot Kaur
2 Min Read

ਭਾਰਤੀ ਰਿਜ਼ਰਵ ਬੈਂਕ ਵੱਲੋਂ ਬ੍ਰਿਟੇਨ ਤੋਂ 100 ਟਨ ਤੋਂ ਵੱਧ ਸੋਨਾ ਦੇਸ਼ ਵਿੱਚ ਲਿਆਂਦਾ ਗਿਆ ਹੈ। ਇਸ ਦਾ ਅਸਰ ਦੇਸ਼ ਦੀ ਅਰਥਵਿਵਸਥਾ ‘ਤੇ ਵੀ ਦੇਖਣ ਨੂੰ ਮਿਲੇਗਾ। ਰਿਪੋਰਟਾਂ ਮੁਤਾਬਕ ਆਰਬੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਲਗਭਗ 100 ਟਨ ਹੋਰ ਸੋਨਾ ਭਾਰਤ ਲਿਆਂਦਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਭਵਿੱਖ ਵਿੱਚ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਆਰਬੀਆਈ ਦੇਸ਼ ਦੇ ਖ਼ਜ਼ਾਨੇ ਵਿੱਚ ਸੋਨੇ ਦੀ ਮਾਤਰਾ ਵਧਾ ਰਿਹਾ ਹੈ।

ਜ਼ਿਕਰਯੋਗ ਹੈ ਕਿ 1991 ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸਥਾਨਕ ਪੱਧਰ ‘ਤੇ ਰੱਖੇ ਸਟਾਕ ‘ਚ ਇੰਨੀ ਵੱਡੀ ਮਾਤਰਾ ‘ਚ ਸੋਨਾ ਸ਼ਾਮਲ ਕੀਤਾ ਗਿਆ ਹੈ। ਆਉਣ ਵਾਲੇ ਮਹੀਨਿਆਂ ਵਿੱਚ ਇੰਨੀ ਹੀ ਮਾਤਰਾ ਵਿੱਚ ਸੋਨਾ ਦੇਸ਼ ਵਿੱਚ ਵਾਪਸ ਭੇਜਿਆ ਜਾ ਸਕਦਾ ਹੈ, ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਾਜ਼ਾ ਅੰਕੜਿਆਂ ਦੇ ਅਨੁਸਾਰ, ਆਰਬੀਆਈ ਕੋਲ ਮਾਰਚ ਦੇ ਅੰਤ ਵਿੱਚ 822.1 ਟਨ ਸੋਨਾ ਸੀ, ਜਿਸ ਵਿੱਚੋਂ 413.8 ਟਨ ਵਿਦੇਸ਼ ਵਿੱਚ ਸੀ। ਹੁਣ ਇਹ ਸੋਨਾ ਹੌਲੀ-ਹੌਲੀ ਭਾਰਤ ਲਿਆਂਦਾ ਜਾ ਰਿਹਾ ਹੈ। ਗਲੋਬਲ ਅੰਕੜਿਆਂ ਦੇ ਅਨੁਸਾਰ, ਹਾਲ ਹੀ ਦੇ ਸਾਲਾਂ ਵਿੱਚ ਸੋਨਾ ਖਰੀਦਣ ਵਾਲਾ ਮੁੱਖ ਕੇਂਦਰੀ ਬੈਂਕ ਆਰਬੀਆਈ ਹੈ, ਜਿਸ ਨੇ ਪਿਛਲੇ ਵਿੱਤੀ ਸਾਲ ਦੌਰਾਨ ਆਪਣੇ ਭੰਡਾਰ ਵਿੱਚ 27.5 ਟਨ ਸੋਨਾ ਜੋੜਿਆ ਹੈ।

ਬੈਂਕ ਆਫ ਇੰਗਲੈਂਡ (BOI) ਲੰਬੇ ਸਮੇਂ ਤੋਂ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਲਈ ਪ੍ਰਮੁੱਖ ਭੰਡਾਰ ਰਿਹਾ ਹੈ। ਭਾਰਤ ਵੀ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਆਪਣਾ ਸੋਨਾ ਲੰਡਨ ਦੇ ਬੈਂਕਾਂ ਵਿੱਚ ਰੱਖਦਾ ਆ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਨੇ ਕਿਹਾ, “ਆਰਬੀਆਈ ਨੇ ਕੁਝ ਸਾਲ ਪਹਿਲਾਂ ਸੋਨਾ ਖਰੀਦਣਾ ਸ਼ੁਰੂ ਕੀਤਾ ਸੀ। ਅਤੇ ਇਹ ਸਮੀਖਿਆ ਕਰਨ ਦਾ ਫੈਸਲਾ ਕੀਤਾ ਸੀ ਕਿ ਉਹ ਭਾਰਤ ਕਿੱਥੋਂ-ਕਿੱਥੋਂ ਸੋਨਾ ਵਾਪਸ ਲਿਆ ਸਕਦਾ ਹੈ। ਕਿਉਂਕਿ ਵਿਦੇਸ਼ਾਂ ਵਿੱਚ ਸਟਾਕ ਵੱਧ ਰਿਹਾ ਸੀ ਅਤੇ ਭਵਿੱਖ ਦੇ ਹਾਲਾਤਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕੁਝ ਸੋਨਾ ਭਾਰਤ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment