ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਕ ਵਲੋਂ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਰੈਪੋ ਦਰ ਨੂੰ 6.5% ’ਤੇ ਬਰਕਰਾਰ ਰੱਖਿਆ ਗਿਆ ਹੈ।
ਦੱਸ ਦਈਏ ਕਿ ਅੱਜ ਕੇਂਦਰੀ ਬੈਂਕ ਦੀ ਮੁਦਰਾ ਨੀਤੀ ਵਿੱਚ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ 4 ਅਪ੍ਰੈਲ ਤੋਂ ਕਾਰਜਸ਼ੀਲ ਹੈ ਅਤੇ 6 ਅਪ੍ਰੈਲ ਨੂੰ ਇਸ ਨੀਤੀ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ MPC ਦੇ ਸਾਰੇ ਮੈਂਬਰ ਦਰਾਂ ਵਧਾਉਣ ਦੇ ਹੱਕ ਵਿੱਚ ਨਹੀਂ ਸਨ ਅਤੇ MPC ਦੇ 6 ‘ਚੋਂ 5 ਮੈਂਬਰ ਅਕੋਮੋਡੇਟਿਵ ਰੁਖ ਨੂੰ ਵਾਪਸ ਲੈਣ ਦੇ ਪੱਖ ਵਿੱਚ ਸਨ। ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ ਦੀ ਸ਼ੁਰੂਆਤ ‘ਚ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਰੈਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।
RBI MPC ਮੀਟਿੰਗ ਦੀਆਂ 10 ਵੱਡੀਆਂ ਗੱਲਾਂ
RBI ਨੇ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ
ਆਰਬੀਆਈ ਨੇ ਰੈਪੋ ਦਰ ਨੂੰ 6.5% ‘ਤੇ ਸਥਿਰ ਰੱਖਿਆ
ਐਮਪੀਸੀ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ
ਸਥਿਤੀ ਨੂੰ ਦੇਖ ਕੇ ਵਿਆਜ ਦਰਾਂ ਦਾ ਫੈਸਲਾ ਲਿਆ ਜਾਵੇਗਾ
6 ਵਿੱਚੋਂ 5 ਮੈਂਬਰ ਅਕੋਮੋਡੇਟਿਵ ਰੁਖ ਨੂੰ ਵਾਪਸ ਲੈਣ ਦੇ ਹੱਕ ਵਿੱਚ ਹਨ
ਮਹਿੰਗਾਈ ਅਜੇ ਵੀ ਸਾਡੇ ਟੀਚੇ ਤੋਂ ਵੱਧ ਹੈ
FY24 GDP ਪੂਰਵ ਅਨੁਮਾਨ 6.4% ਤੋਂ 6.5% ਤੱਕ ਵਧਿਆ
FY24 CPI ਮਹਿੰਗਾਈ ਦਾ ਅਨੁਮਾਨ 5.3% ਤੋਂ ਘਟਾ ਕੇ 5.2% ਕੀਤਾ ਗਿਆ
ਆਰਥਿਕਤਾ ਦੀਆਂ ਲੋੜਾਂ ਅਨੁਸਾਰ ਲਿਕੁਇਡੀਟੀ ਪ੍ਰਬੰਧਨ ਜਾਰੀ ਰਹੇਗਾ
ਕਰੰਟ ਅਕਾਊਂਟ ਖਾਤੇ ਦਾ ਘਾਟਾ ਕਾਬੂ ਹੇਠ ਰਹਿਣ ਦੀ ਉਮੀਦ
Monetary Policy Statement by Shri Shaktikanta Das, RBI Governor – April 06, 2023 https://t.co/nC83O31Hgo
— ReserveBankOfIndia (@RBI) April 6, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.