RBI ਨੇ ਪੰਜਾਬ ਤੇ ਸਿੰਧ ਬੈਂਕ ਨੂੰ ਲਾਇਆ 25 ਲੱਖ ਰੁਪਏ ਦਾ ਜੁਰਮਾਨਾ

TeamGlobalPunjab
1 Min Read

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਸਾਈਬਰ ਸੁਰੱਖਿਆ ਨਾਲ ਜੁੜੇ ਹੁਕਮਾਂ ਦੇ ਕੁਝ ਪ੍ਰਾਵਧਾਨਾਂ ਦੀ ਪਾਲਣਾ ਨਾਂ ਕਰਨ ‘ਤੇ ਪੰਜਾਬ ਐਂਡ ਸਿੰਧ ਬੈਂਕ ਨੂੰ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਨੇ ਦੱਸਿਆ ਕਿ ਬੈਂਕ ਨੇ 16 ਮਈ ਅਤੇ 20 ਮਈ 2020 ਨੂੰ ਕੁਝ ਸਾਈਬਰ ਘਟਨਾਵਾਂ ਦੀ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਉਕਤ ਘਟਨਾਵਾਂ ਦੀ ਰਿਪੋਰਟ ਅਤੇ ਫੋਰੈਂਸਿਕ ਵਿਸ਼ਲੇਸ਼ਣ ਦੀ ਰਿਪੋਰਟ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੈਂਕ ਨੇ ਪਹਿਲਾਂ ਤੋਂ ਤੈਅ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਰਿਜ਼ਰਵ ਬੈਂਕ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ।

ਆਰਬੀਆਈ ਨੇ ਕਿਹਾ ਕਿ ਕਾਰਨ ਦੱਸੋ ਨੋਟਿਸ ‘ਤੇ ਬੈਂਕ ਦੇ ਜਵਾਬ ‘ਤੇ ਧਿਆਨ ਦੇਣ ਤੋਂ ਬਾਅਦ, ਬੈਂਕ ਵਲੋਂ ਸੁਣਵਾਈ ‘ਚ ਸਪੱਸ਼ਟੀਕਰਨ/ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਰਿਜ਼ਰਵ ਬੈਂਕ ਇਸ ਸਿੱਟੇ ‘ਤੇ ਪਹੁੰਚਿਆ ਕਿ ਉਸ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਬੈਂਕ ਨੂੰ ਵਿੱਤੀ ਜ਼ੁਰਮਾਨਾ ਲਗਾਉਣਾ ਜ਼ਰੂਰੀ ਹੈ।

Share this Article
Leave a comment