ਤਾਪਸੀ ਪੰਨੂ ਤੇ ਅਨੁਰਾਗ ਕਸ਼ਯਪ ਮਾਮਲੇ ‘ਚ ਇਨਕਮ ਟੈਕਸ ਵਿਭਾਗ ਨੇ ਕੀਤੇ ਵੱਡੇ ਖੁਲਾਸੇ

TeamGlobalPunjab
2 Min Read

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਅਤੇ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਜਿੱਥੇ ਇੱਕ ਪਾਸੇ ਸਿਆਸਤ ਗਰਮਾਈ ਹੋਈ ਹੈ, ਉਥੇ ਹੀ ਇਸ ਵਿਚਾਲੇ ਆਈ ਟੀ ਵਿਭਾਗ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ। ਬਿਆਨਾਂ ਮੁਤਾਬਕ ਸੀਬੀਡੀਟੀ ਨੇ ਲਗਭਗ 300 ਕਰੋੜ ਦੀ ਹੇਰਾਫੇਰੀ ਦਾ ਪਤਾ ਲਗਾਇਆ ਹੈ।

ਇਨਕਮ ਟੈਕਸ ਮੁਤਾਬਕ ਹੇਰਾ ਫੇਰੀ ਨਾਲ ਸਬੰਧਤ ਪ੍ਰੋਡਕਸ਼ਨ ਹਾਊਸ ਦੇ ਸ਼ੇਅਰ ਲੈਣ-ਦੇਣ ਦੇ ਹਿਸਾਬ ਸਣੇ ਲਗਭਗ 350 ਕਰੋੜ ਦੀ ਹੇਰਾਫੇਰੀ ਹੁਣ ਤੱਕ ਸਾਹਮਣੇ ਆ ਚੁੱਕੀ ਹੈ। ਤਾਪਸੀ ਪੰਨੂ ਕੋਲੋਂ 5 ਕਰੋੜ ਰੁਪਏ ਤੱਕ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਅਨੁਰਾਗ ਕਸ਼ਯਪ ਦੀ ਜਾਂਚ ‘ਚ ਇਨਕਮ ਟੈਕਸ ਨੂੰ 20 ਕਰੋੜ ਰੁਪਏ ਦੇ ਫਰਜ਼ੀ ਖਰਚ ਵੀ ਮਿਲੇ ਹਨ। ਅਜਿਹੀ ਹੀ ਬਰਾਮਦਗੀ ਤਾਪਸੀ ਪੰਨੂ ਕੋਲੋਂ ਵੀ ਕੀਤੀ ਗਈ ਹੈ।

ਅਨੁਰਾਗ ਕਸ਼ਯਪ ਤੇ ਤਾਪਸੀ ‘ਤੇ ਇਨਕਮ ਟੈਕਸ ਦੀ ਕਾਰਵਾਈ ਤੇ ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਲਿਖਿਆ, ‘ਜੋ ਚੋਰ ਹੁੰਦੇ ਹਨ ਉਹ ਸਿਰਫ ਚੋਰ ਹੁੰਦੇ ਹਨ। ਜਿਹੜੇ ਮਾਤਭੂਮੀ ਨੂੰ ਵੇਚ ਕੇ ਉਸ ਦੇ ਦੋ ਟੁਕੜੇ ਕਰਨਾ ਚਾਹੁੰਦੇ ਹਨ ਉਹ ਸਿਰਫ਼ ਗੱਦਾਰ ਹੁੰਦੇ ਹਨ ਤੇ ਗੱਦਾਰਾਂ ਦਾ ਸਾਥ ਦਿੰਦੇ ਹਨ ਉਹ ਵੀ ਚੋਰ ਹੀ ਹੁੰਦੇ ਹਨ।’

Share This Article
Leave a Comment